ਬਿਨਾਂ ਪਰਮਿਟ ਚੱਲ ਰਹੀਆਂ 7 ਬੱਸਾਂ ਕੀਤੀਆਂ ਜ਼ਬਤ

06/20/2019 12:18:07 AM

ਚੰਡੀਗੜ੍ਹ (ਸੁਸ਼ੀਲ)— ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੀਆਂ 7 ਬੱਸਾਂ ਦੇ ਕਾਗਜ਼ਾਤ ਨਾ ਹੋਣ 'ਤੇ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਨੇ ਉਨ੍ਹਾਂ ਨੂੰ ਜ਼ਬਤ ਕਰ ਲਿਆ। ਐੱਮ.ਵੀ.ਆਈ. ਰਵਿੰਦਰ ਸਿੰਘ ਨੇ ਸਾਰੀਆਂ ਬੱਸਾਂ ਨੂੰ ਸੈਕਟਰ-49 ਥਾਣੇ 'ਚ ਬੰਦ ਕਰਵਾ ਦਿੱਤਾ। ਐੱਸ.ਟੀ.ਏ. ਦੇ ਸੈਕਟਰੀ ਹਰਜੀਤ ਸਿੰਘ ਸੰਧੂ ਦੀ ਅਗਵਾਈ 'ਚ ਬਿਨਾਂ ਕਾਗਜ਼ਾਤ ਅਤੇ ਪਰਮਿਟ ਦੇ ਬੱਸ ਚਲਾਉਣ ਵਾਲਿਆਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ।

ਐੱਮ.ਵੀ.ਆਈ. ਰਵਿੰਦਰ ਸਿੰਘ ਨੇ ਬੁੱਧਵਾਰ ਨੂੰ ਸੈਕਟਰ-52 'ਚ ਬੱਸ ਅੱਡੇ ਦੇ ਨੇੜੇ ਮਨਾਲੀ, ਜੰਮੂ ਅਤੇ ਗੰਗਾਨਗਰ ਤੋਂ ਚੰਡੀਗੜ੍ਹ ਆਉਣ ਵਾਲੀਆਂ 7 ਬੱਸਾਂ ਨੂੰ ਰੋਕ ਕੇ ਜਦੋਂ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਤਾਂ ਬੱਸ ਚਾਲਕ ਆਨਾਕਾਨੀ ਕਰਨ ਲੱਗੇ, ਜਿਸ 'ਤੇ ਰਵਿੰਦਰ ਸਿੰਘ ਨੇ 7 ਪ੍ਰਾਈਵੇਟ ਬੱਸਾਂ ਨੂੰ ਇੰਪਾਊਂਡ ਕਰ ਕੇ ਸੈਕਟਰ-49 ਥਾਣੇ 'ਚ ਬੰਦ ਕਰ ਦਿੱਤਾ।

Baljit Singh

This news is Content Editor Baljit Singh