ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ

12/07/2017 7:00:55 AM

ਫਗਵਾੜਾ, (ਜਲੋਟਾ, ਹਰਜੋਤ)- ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਐੱਸ. ਡੀ. ਐੱਮ. ਫਗਵਾੜਾ ਮੈਡਮ ਜੋਤੀ ਬਾਲਾ ਮੱਟੂ ਨੂੰ ਇਕ ਮੰਗ-ਪੱਤਰ ਦਿੱਤਾ। 
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਕੰਪਨੀ ਦੇ ਅਧਿਕਾਰੀ ਹਰ ਮਹੀਨੇ ਜਲਦੀ ਤਨਖਾਹ ਦੇਣ ਦੀ ਗੱਲ ਕਹਿੰਦੇ ਹਨ ਪਰ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਐੱਸ. ਡੀ. ਐੱਮ. ਨੂੰ ਦਿੱਤੇ ਮੰਗ-ਪੱਤਰ ਰਾਹੀਂ ਪੰਜਾਬ ਦੀ ਕੈਪਟਨ ਸਰਕਾਰ ਤੋਂ ਤਨਖਾਹ ਦੀ ਜਲਦ ਅਦਾਇਗੀ ਕਰਵਾਉਣ ਦੇ ਨਾਲ ਹੀ ਇਹ ਮੰਗ ਵੀ ਕੀਤੀ ਕਿ ਸੇਵਾ ਕੇਂਦਰਾਂ ਵਿਚ ਡਿਊਟੀ ਦਾ ਸਮਾਂ ਸਵੇਰੇ 9 ਤੋਂ ਸ਼ਾਮ 6 ਦੀ ਬਜਾਏ ਸ਼ਾਮ 5 ਵਜੇ ਤੱਕ ਕੀਤਾ ਜਾਵੇ। ਇਸ ਮੌਕੇ ਹਾਜ਼ਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ 'ਚ ਸੰਦੀਪ ਕੌਰ, ਸੁਖਦੀਪ ਕੌਰ, ਰਮਨ ਕੁਮਾਰ, ਸੰਦੀਪ ਕੁਮਾਰ, ਨੀਲੂ, ਲਵਪ੍ਰੀਤ, ਭਾਵਨਾ, ਕਿਰਨ, ਅਮਨ, ਬਿਮਲ ਕੁਮਾਰ, ਤਜਿੰਦਰ ਅਤੇ ਮਨਜਿੰਦਰ ਆਦਿ ਸ਼ਾਮਲ ਸਨ।