ਦਰਦਨਾਕ ਹਾਦਸੇ ''ਚ 3 ਸਾਲ ਦੇ ਬੱਚੇ ਦੀ ਮੌਤ, ਪਿਤਾ ਗੰਭੀਰ ਜ਼ਖਮੀ

07/10/2017 12:28:54 PM

ਖੰਨਾ (ਖੰਨਾ)- ਸੜਕ ਹਾਦਸੇ 'ਚ ਇਕ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਬੱਚੇ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 


ਮਿਲੀ ਜਾਣਕਾਰੀ ਮੁਤਾਬਿਕ ਇੰਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਕੁਹਾੜਾ ਅੱਜ ਜਦੋਂ ਦੇਰ ਸ਼ਾਮ ਸਰਹਿੰਦ ਤੋਂ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ 'ਤੇ ਆਪਣੇ ਪੁੱਤਰ ਪ੍ਰੇਮ ਸਿੰਘ (3) ਨਾਲ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਉਪਰੋਕਤ ਥਾਂ 'ਤੇ ਪੁੱਜਿਆ ਤਾਂ ਇਕ ਵਾਹਨ ਸਵਾਰ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਿੱਟੇ ਵਜੋਂ ਦੋਵੇਂ ਸੜਕ 'ਤੇ ਡਿਗ ਗਏ। 
ਦੋਵਾਂ ਨੂੰ ਇਲਾਜ ਲਈ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਦੇ ਪੁੱਤਰ ਪ੍ਰੇਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਵਲੋਂ ਇਸ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਹਨ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ।