1984 ''ਚ ਦੰਗੇ ਕਰਵਾਉਣ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ: ਅਕਾਲੀ ਆਗੂ

09/06/2017 6:54:06 PM

ਕਪੂਰਥਲਾ(ਮਲਹੋਤਰਾ)— 1984 ਵਾਲੇ ਸਿੱਖ ਦੰਗੇ ਸਮਾਜ ਤੋਂ ਲੱਥਣ ਵਾਲੇ ਨਹੀਂ ਹਨ। 33 ਸਾਲ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਹ ਸ਼ਬਦ ਸੀਨੀਅਰ ਅਕਾਲੀ ਆਗੂ ਜਥੇ. ਜਗਜੀਤ ਸ਼ੰਮੀ ਨੇ ਮੀਟਿੰਗ ਦੌਰਾਨ ਕਹੇ। ਜਥੇਦਾਰ ਸ਼ੰਮੀ ਨੇ ਕਿਹਾ ਕਿ ਇਹ ਦੰਗੇ ਤਿੰਨ ਦਿਨ ਤੱਕ ਚਲਦੇ ਰਹੇ ਅਤੇ ਅਨੇਕਾਂ ਗਵਾਹ ਵੀ ਹਨ। ਇਸ 'ਚ ਹਜ਼ਾਰਾਂ ਹੀ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਸੀ ਅਤੇ ਭਾਰੀ ਜਾਇਦਾਦਾਂ ਦਾ ਨੁਕਸਾਨ ਹੋਇਆ ਪਰ ਫਿਰ ਵੀ ਸੁਪਰੀਮ ਕੋਰਟ ਨੇ ਦੁਆਰਾ ਫਾਈਲਾਂ ਦੀ ਮੁੜ ਜਾਂਚ ਕਰਨ ਦੀ ਹਦਾਇਤ ਕੀਤੀ। ਤਿੰਨ ਮਹੀਨਿਆਂ ਦੇ ਅਰਸੇ 'ਚ ਰਿਪੋਰਟ ਸੌਂਪਣ ਲਈ ਕਿਹਾ ਗਿਆ। 
ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆਂ ਦਾ ਅਸਰ ਸਭ ਤੋਂ ਜਿਆਦਾ ਪੰਜਾਬ 'ਤੇ ਪਿਆ ਜਿਸ 'ਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਕੀਤਾ ਗਿਆ ਅਤੇ ਇਨ੍ਹਾਂ ਦੰਗਿਆਂ ਦੌਰਾਨ ਹਿੰਦੂ ਭਰਾਵਾਂ ਨੂੰ ਵੀ ਕਾਫੀ ਨੁਕਸਾਨ ਹੋਇਆ। ਇਸ ਮੌਕੇ ਜਸਪਾਲ ਨਾਹਰ, ਜਸਵੰਤ ਸਿੰਘ ਯਾਦਵ, ਮਹਿੰਦਰ ਸਿੰਘ ਲਹੌਰੀਆ ਤੇ ਨਿਰਮਲਾ ਸਿੰਘ ਨੇ ਵੀ ਕਿਹਾ ਕਿ ਜੇਕਰ ਬਾਬਾ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ 15 ਸਾਲ 'ਚ ਸਜਾ ਸੁਣਾ ਸਕਦੀ ਹੈ ਤਾਂ ਫਿਰ 1984 'ਚ ਦੰਗੇ ਕਰਵਾਉਣ ਵਾਲਿਆਂ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਫੈਸਲਾ ਕਿਉਂ ਨਹੀਂ ਸੁਣਾਇਆ ਜਾ ਰਿਹਾ।