ਸੀਨੀਅਰ ਡਾਕਟਰ ਨੂੰ ਫੋਨ ਕਰ ਗੈਂਗਸਟਰ ਨੇ ਮੰਗੀ 5 ਲੱਖ ਰੁਪਏ ਦੀ ਫਿਰੌਤੀ, ਬਣਿਆ ਦਹਿਸ਼ਤ ਦਾ ਮਾਹੌਲ

07/14/2022 3:07:01 PM

ਗੁਰਦਾਸਪੁਰ (ਵਿਨੋਦ) - ਸ਼ਹਿਰ ਦੇ ਇਕ ਸੀਨੀਅਰ ਪ੍ਰਾਇਵੇਟ ਡਾਕਟਰ ਨੂੰ ਗੈਂਗਸਟਰ ਦੇ ਨਾਮ ਨਾਲ ਫੋਨ ਕਰਕੇ 5ਲੱਖ ਰੁਪਏ ਦੀ ਫਿਰੋਤੀ ਦੇਣ ਦੀ ਮੰਗ ਕਰਨ ਦੀ ਚਰਚਾ ਨੇ ਸ਼ਹਿਰ ਵਿਚ ਇਕ ਵਾਰ ਫਿਰ ਦਹਿਸ਼ਤ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਬੇਸ਼ੱਕ ਸਬੰਧਿਤ ਡਾਕਟਰ ਇਸ ਸਬੰਧੀ ਕਿਸੇ ਤਰਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਪਰ ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਇਕ ਸੀਨੀਅਰ ਪ੍ਰਾਇਵੇਟ ਡਾਕਟਰ ਨੂੰ ਇਕ ਗੈਂਗਸਟਰ ਨੇ ਮੋਬਾਇਲ ’ਤੇ ਕਾਲ ਕਰਕੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ। ਮੰਗ ਪੂਰੀ ਨਾ ਕਰਨ ’ਤੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ ਨੂੰ ਕਿਹਾ ਹੈ। ਪੁਲਸ ਨੂੰ ਡਾਕਟਰ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਮੋਬਾਇਲ ਨੰਬਰ ਵੀ ਦਿੱਤਾ ਹੈ। 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਗੈਂਗਸਟਰ ਦਾ ਨਾਮ ਲੈ ਕੇ ਫੋਨ ਕੀਤਾ ਗਿਆ ਹੈ, ਉਹ ਜੇਲ੍ਹ ਵਿਚ ਬੰਦ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਡਾਕਟਰ ਨੂੰ ਮੋਬਾਇਲ ਕਰਨ ਵਾਲਾ ਕੌਣ ਹੈ। ਪੁਲਸ ਨੇ ਡਾਕਟਰ ਦੀ ਸੁਰੱਖਿਆ ਦਾ ਵੀ ਪ੍ਰਬੰਧ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਡਾਕਟਰ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਪਰ ਪੁਲਸ ਨੂੰ ਮੋਬਾਇਲ ’ਤੇ ਸੂਚਿਤ ਕੀਤਾ ਹੈ। 

ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਇਹ ਸ਼ਰਾਰਤੀ ਵੀ ਹੋ ਸਕਦਾ ਹੈ। ਪੁਲਸ ਕਿਸੇ ਤਰਾਂ ਦਾ ਰਿਸ਼ਕ ਨਹੀਂ ਲੈਣਾ ਚਾਹੁੰਦੀ। ਇਸ ਹਾਲਤ ਨੂੰ ਵੇਖਦੇ ਹੋਏ ਪ੍ਰਾਇਵੇਟ ਡਾਕਟਰਾਂ ਵੱਲੋਂ ਰੱਖਿਆ ਡਿਨਰ ਵੀ ਰੱਦ ਕਰ ਦਿੱਤਾ ਗਿਆ ਹੈ। ਸ਼ਹਿਰ ਵਿਚ ਇਸ ਘਟਨਾ ਦੀ ਬਹੁਤ ਚਰਚਾ ਅਤੇ ਦਹਿਸ਼ਤ ਦਾ ਵਾਤਾਵਰਨ ਬਣਿਆ ਹੋਇਆ ਹੈ।


rajwinder kaur

Content Editor

Related News