ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾਦੇਹੀ, ਮਾਮਲਾ ਦਰਜ

08/10/2018 11:51:41 PM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਦੀ ਪੁਲਸ ਨੇ ਥਾਈਲੈਂਡ ਵਿਚ ਨੌਕਰੀ ਦਿਵਾਉਣ ਦੇ ਨਾਂ  ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ 2 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਵਿਨੈ ਕੁਮਾਰ ਤ੍ਰਿਪਾਠੀ ਪੁੱਤਰ ਵਿਜੇ ਕੁਮਾਰ ਵਾਸੀ ਰਾਏਬਰੇਲੀ (ਯੂ. ਪੀ.) ਅਤੇ ਮੁਹੰਮਦ ਅਲਮਾਸ ਹੁਸੈਨ ਵਾਸੀ ਕੋਟਾਗਿਰੀ (ਤੇਲੰਗਾਨਾ) ਨੇ ਕਿਹਾ ਕਿ ਅਮਨਦੀਪ ਸਿੰਘ ਤੇ ਸੁਬੇਗ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਹੁਸ਼ਿਆਰਪੁਰ ਨੇ ਉਨ੍ਹਾਂ ਦੋਵਾਂ ਨੂੰ ਥਾਈਲੈਂਡ ਵਿਚ ਨੌਕਰੀ ਦਿਵਾਉਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਸੀ। ਬਾਅਦ ਵਿਚ 1 ਲੱਖ 20 ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ਵਿਚੋਂ 
ਅਤੇ 80 ਹਜ਼ਾਰ ਰੁਪੲੇ  ਨਕਦ ਦਿੱਤੇ ਗਏ ਸਨ। 
ਅਪ੍ਰੈਲ ਮਹੀਨੇ  ਉਨ੍ਹਾਂ ਦੋਵਾਂ ਨੂੰ ਥਾਈਲੈਂਡ ਭੇਜ ਦਿੱਤਾ  ਗਿਆ  ਪਰ ਉਥੇ ਕੋਈ ਨੌਕਰੀ ਨਹੀਂ ਦਿਵਾਈ ਗਈ, ਸਗੋਂ ਉਨ੍ਹਾਂ ਨੂੰ ਕੁੱਟ-ਮਾਰ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।