ਮੁੰਡੇ ਨੂੰ ਵਿਦੇਸ਼ ਭੇਜਣ ਲਈ ਕੁੜੀ ਦੇ ਚੱਕਰ ’ਚ ਫਸਿਆ ਪਰਿਵਾਰ, 45 ਲੱਖ ਲਾਇਆ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

04/03/2021 8:08:06 PM

ਪਾਤੜਾਂ (ਚੋਪੜਾ)- ਆਈਲੈੱਟਸ ਟੈਸਟ ਪਾਸ ਕੁੜੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਚੱਕਰ ’ਚ ਕਈ ਮੁੰਡੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਾਤੜਾਂ ਸ਼ਹਿਰ ’ਚ ਸਾਹਮਣੇ ਆਇਆ ਹੈ। ਢਾਈ ਸਾਲ ਪਹਿਲਾਂ ਬ੍ਰਿਜਨੰਦਨ ਸ਼ਰਨ ਪੁੱਤਰ ਰਾਜਪਾਲ ਵਾਸੀ ਪਾਤੜਾਂ ਆਈਲੈੱਟਸ ਟੈਸਟ ਪਾਸ ਕੀਤੀ ਕੁੜੀ ਨੂੰ ਬਰਨਾਲਾ ਤੋਂ ਵਿਆਹ ਕੇ ਲਿਆਇਆ ਸੀ ਜੋ ਮੋਟਾ ਖਰਚ ਕਰਵਾ ਕੇ ਕੈਨੇਡਾ ਪਹੁੰਚਣ ਤੋਂ ਬਾਅਦ ਅੱਖਾਂ ਫੇਰ ਗਈ। ਪਾਤੜਾਂ ਪੁਲਸ ਵਲੋਂ ਮੁੰਡੇ ਦੇ ਪਿਤਾ ਰਾਜਪਾਲ ਦੀ ਸ਼ਿਕਾਇਤ ’ਤੇ ਤੁੜੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ

ਮੁੰਡੇ ਦੇ ਪਿਤਾ ਰਾਜਪਾਲ ਪੁੱਤਰ ਬੰਤ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਮੁੰਡੇ ਦਾ ਵਿਆਹ ਢਾਈ ਸਾਲ ਪਹਿਲਾਂ ਬਰਨਾਲਾ ਦੀ ਪ੍ਰਿਤਪਾਲ ਕੌਰ ਪੁੱਤਰੀ ਸਮਸ਼ੇਰ ਸਿੰਘ ਨਾਲ ਹੋਇਆ ਸੀ, ਜਿਸ ਦੇ ਵਿਆਹ ਅਤੇ ਵਿਦੇਸ਼ ਪੜ੍ਹਨ ਲਈ ਭੇਜਣ ’ਤੇ ਸਾਡਾ ਲਗਪਗ 45 ਲੱਖ ਰੁਪਏ ਖਰਚ ਹੋ ਗਿਆ ਸੀ, ਜਿਸ ਤੋਂ ਬਾਅਦ ਮੇਰਾ ਮੁੰਡਾ ਵੀ ਵਿਦੇਸ਼ ਪਹੁੰਚ ਗਿਆ ਸੀ ਪਰ ਉਥੇ ਉਸਦੀ ਨੂੰਹ ਨੇ ਅੱਖਾਂ ਫੇਰਦੇ ਹੋਏ ਚਾਰ ਦਿਨ ਬਾਅਦ ਹੀ ਉਸਦੇ ਮੁੰਡੇ ’ਤੇ ਕੁੱਟਮਾਰ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ ।

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ

ਮੁੰਡੇ ਦੇ ਪਿਤਾ ਸਮਸ਼ੇਰ ਸਿੰਘ ਨੇ ਕੇਸ ਵਾਪਸ ਲੈਣ ਲਈ ਪ੍ਰਿਤਪਾਲ ਕੌਰ ਦੀ ਫੀਸ ਭਰਨ ਦਾ ਬਹਾਨਾ ਲਾ ਕੇ 2 ਲੱਖ 70 ਹਜ਼ਾਰ ਰੁਪਏ ਹੋਰ ਲੈ ਲਏ ਪਰ ਬਾਅਦ ਵਿਚ ਕੇਸ ਵਾਪਸ ਨਹੀਂ ਲਿਆ। ਉਨ੍ਹਾਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਹੁਣ ਉਕਤ ਕੁੜੀ ਕੈਨੇਡਾ ਵਿਚ ਕਿਸੇ ਹੋਰ ਮੁੰਡੇ ਨਾਲ ਹੈ ਅਤੇ ਸਾਡਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਾਤੜਾਂ ਪੁਲਸ ਵੱਲੋਂ ਕਥਿਤ ਮੁਲਜ਼ਮਾਂ ਸਮਸ਼ੇਰ ਸਿੰਘ ਪੁੱਤਰ ਦਰਸ਼ਨ ਸਿੰਘ, ਦਵਿੰਦਰ ਕੌਰ ਪਤਨੀ ਸਮਸ਼ੇਰ ਸਿੰਘ, ਪ੍ਰਿਤਪਾਲ ਕੌਰ ਪੁੱਤਰੀ ਸਮਸ਼ੇਰ ਸਿੰਘ ਵਾਸੀ ਕਿਲ੍ਹਾ ਮੁਹੱਲਾ ਬਰਨਾਲਾ ਖ਼ਿਲਾਫ਼ ਧਾਰਾ 420, 406, 120 ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਏ. ਐੱਸ. ਆਈ. ਸਮੇਤ ਦੋ ਪੁਲਸ ਮੁਲਾਜ਼ਮਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh