ਰੇਲਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ

10/27/2017 4:45:40 AM

ਬਠਿੰਡਾ, (ਪਾਇਲ)- ਇਕ ਵਿਅਕਤੀ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਬਠਿੰਡਾ-ਹਨੂਮਾਨਗੜ੍ਹ ਰੇਲਵੇ ਲਾਈਨ 'ਤੇ ਵੜਿੰਗ ਖੇੜਾ ਰੇਲਵੇ ਸ਼ਟੇਸ਼ਨ ਦੇ ਕੋਲ ਇਕ ਵਿਅਕਤੀ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਜੀ.ਆਰ.ਪੀ. ਹੌਲਦਾਰ ਸੁਦਾਗਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਘਟਨਾ ਸਥਾਨ ਦਾ ਦ੍ਰਿਸ਼ ਬੇਹੱਦ ਦਰਦਨਾਕ ਸੀ। ਮ੍ਰਿਤਕ ਦਾ ਸਿਰ ਰੇਵਲੇ ਲਾਈਨ ਦੇ ਅੰਦਰ ਤੇ ਧੜ ਰੇਲਵੇ ਲਾਈਨ ਦੇ ਬਾਹਰ ਪਿਆ ਸੀ। ਪੁਲਸ ਨੇ ਜ਼ਰੂਰੀ ਕਾਰਵਾਈ ਦੇ ਬਾਅਦ ਸਹਾਰਾ ਜਨਸੇਵਾ ਦੇ ਮੈਂਬਰ ਅਰਜੁਨ ਅਤੇ ਵਿੱਕੀ ਦੀ ਮਦਦ ਨਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ। ਮ੍ਰਿਤਕ ਦੀ ਸ਼ਨਾਖਤ ਮਹਿੰਦਰ ਸਿੰਘ ਵਾਸੀ ਕਾਲਿਆਂਵਾਲੀ ਦੇ ਤੌਰ 'ਤੇ ਹੋਈ। ਪੁਲਸ ਮਾਮਲੇ ਦੀ ਜਾਂਚ ਅਤੇ ਘਟਨਾ ਦੇ ਪਿੱਛੇ ਛੁਪੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟ ਗਈ ਹੈ।