ਦੇਸ਼ ਲਈ ''ਚੰਡੀਗੜ੍ਹ'' ਦੀ ਵੱਡੀ ਤੇ ਦਿਲਚਸਪ ਖਬਰ, ਉਹ ਹੋਵੇਗਾ, ਜੋ 68 ਸਾਲਾਂ ''ਚ ਨਾ ਹੋਇਆ

12/03/2019 10:11:01 AM

ਚੰਡੀਗੜ੍ਹ : ਪੂਰੇ ਦੇਸ਼ ਲਈ ਸਿਟੀ ਬਿਊਟੀਫੁਲ 'ਚੰਡੀਗੜ੍ਹ' ਲਈ ਵੱਡੀ ਤੇ ਦਿਲਚਸਪ ਖਬਰ ਹੈ ਕਿਉਂਕਿ ਸ਼ਹਿਰ 'ਚ ਹੁਣ ਉਹ ਹੋਵੇਗਾ, ਜੋ ਕਿ ਪਿਛਲੇ 68 ਸਾਲਾਂ 'ਚ ਨਹੀਂ ਹੋ ਸਕਿਆ। ਅਸਲ 'ਚ 68 ਸਾਲ ਪਹਿਲਾਂ ਜਦੋਂ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਤਾਂ ਉਸ ਵੇਲੇ ਇਸ ਦੀ ਯੋਜਨਾਬੰਦੀ 'ਚੋਂ 'ਸੈਕਟਰ-13' ਮਨਫੀ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਾਇਦ '13 ਨੰਬਰ' ਨੂੰ ਬਦਸ਼ਗਨਾ ਮੰਨਿਆ ਜਾਂਦਾ ਸੀ ਪਰ ਹੁਣ ਪੂਰੇ 68 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ 'ਸੈਕਟਰ-13' ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤਜਵੀਜ਼ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ-13' ਦਾ ਰੂਪ ਦਿੱਤਾ ਜਾਵੇਗਾ।


ਇਨ੍ਹਾਂ ਇਲਾਕਿਆਂ ਦਾ ਬਦਲੇਗਾ ਨਾਂ
ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੰਗਪੁਰ, ਧਨਾਸ, ਮਲੋਆ, ਡੱਡੂਮਾਜਰਾ, ਮਨੀਮਾਜਰਾ ਦਾ ਨਾਂ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਵਲੋਂ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਗਏ ਹਨ। ਸੂਤਰਾਂ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ-13' ਐਲਾਨਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਅਜੇ ਤੱਕ ਚੰਡੀਗੜ੍ਹ 'ਚ 'ਸੈਕਟਰ-13' ਨਹੀਂ ਹੈ। ਇਸੇ ਤਰ੍ਹਾਂ ਸਾਰੰਗਪੁਰ ਇੰਸਟੀਚਿਊਟ ਏਰੀਆ ਨੂੰ ਸੈਕਟਰ-12 ਵੈਸਟ, ਧਨਾਸ ਮਿਲਕ ਕਾਲੋਨੀ, ਪਰਵਾਸੀ ਕਾਲੋਨੀ ਨੂੰ ਸੈਕਟਰ-56 ਵੈਸਟ, ਜਦੋਂ ਕਿ ਇੰਡਸਟਰੀਅਲ ਏਰੀਆ-1 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-1, ਇੰਡਸਟਰੀਅਲ ਏਰੀਆ-2 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-2, ਇੰਡਸਟਰੀਅਲ ਏਰੀਆ-3 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-3 ਨਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਦੇ ਸਲਾਹਕਾਰ ਨੇ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਹਨ, ਜਦੋਂ ਕਿ ਹੋਰ ਸਹੂਲਤਾਵਾਂ ਇਨ੍ਹਾਂ ਨੂੰ ਪਿੰਡ ਵਾਲੀਆਂ ਹੀ ਮਿਲਣਗੀਆਂ।

Babita

This news is Content Editor Babita