ਜਲੰਧਰ 'ਚ ਡੀ. ਸੀ. ਦੀਪਸ਼ਿਖਾ ਨੇ ਲਗਾਈ ਧਾਰਾ-144, ਇਕ ਜਗ੍ਹਾ 'ਤੇ 5 ਤੋਂ ਵਧੇਰੇ ਲੋਕ ਨਹੀਂ ਹੋ ਸਕਣਗੇ ਇਕੱਠੇ

06/02/2023 7:24:30 PM

ਜਲੰਧਰ (ਵੈੱਬ ਡੈਸਕ, ਜਸਪ੍ਰੀਤ)- ਜਲੰਧਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਜਲੰਧਰ ਵਿਚ ਧਾਰਾ-144 ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਦਰਅਸਲ ਪੂਰੇ ਪੰਜਾਬ ਵਿਚ ਇਕ ਜੂਨ ਤੋਂ ਲੈ ਕੇ 7 ਜੂਨ ਤੱਕ ਘੱਲੂਘਾਰਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਲੰਧਰ ਸ਼ਹਿਰ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਰੋਡ ਵੀ ਮਾਰਚ ਕੱਢੇ ਜਾ ਰਹੇ ਹਨ। 

ਜਥੇਬੰਦੀਆਂ ਵਿਚ ਆਪਸੀ ਟਕਰਾਅ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਅਤੇ ਲੋਕ ਹਿੱਤਾਂ ਵਿਚ ਸ਼ਾਂਤੀ ਕਾਇਮ ਰੱਖਣ ਲਈ ਜ਼ਿਲ੍ਹਾ ਜਲੰਧਰ ਵਿਚ ਹਰ ਕਿਸਮ ਦਾ ਅਸਲਾ ਲਾਇਸੈਂਸੀ ਹਥਿਆਰ, ਅਗਨ ਸ਼ਸਤਰ, ਵਿਸਫੋਟਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ਧਾਰ ਹਥਿਆਰ, ਜਿਨ੍ਹਾਂ ਵਿਚ ਬੁਰਛੇ, ਕਿਰਪਾਨਾਂ ਆਦਿ ਸ਼ਾਮਲ, ਨੂੰ ਲੈ ਕੇ ਚੱਲਣ 'ਤੇ ਮਨਾਹੀ ਦੇ ਹੁਕਮ ਦਿੱਤੇ ਗਏ ਹਨ। 

ਇਹ ਵੀ ਪੜ੍ਹੋ-  ਮਨੀ ਲਾਂਡਰਿੰਗ ਕੇਸ 'ਚ ਸੂਬੇ 'ਚ ਪਹਿਲੀ ਵਾਰ ਸੁਣਾਈ ਗਈ ਸਜ਼ਾ, ਜਲੰਧਰ ਦੀ ਅਦਾਲਤ ਦਾ ਫ਼ੈਸਲਾ

ਲਾਗੂ ਕੀਤੀ ਗਈ ਧਾਰਾ 144 ਦੇ ਤਹਿਤ ਹੁਣ ਕਿਸੇ ਵੀ ਜਗ੍ਹਾ 'ਤੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਹਨ। ਇਸ ਦੇ ਇਲਾਵਾ ਲਾਇਸੈਂਸੀ ਹਥਿਆਰ, ਵਿਸਫੋਟਕ ਸਮੱਗਰੀ, ਤਲਵਾਰਾਂ, ਕਿਰਪਾਨਾਂ ਵੀ ਲੋਕ ਆਪਣੇ ਨਾਲ ਲੈ ਕੇ ਨਹੀਂ ਚੱਲ ਸਕਣਗੇ। ਜੇਕਰ ਇਨ੍ਹਾਂ ਹੁਕਮਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਤੋਂ ਲਾਗੂ ਹੋਏ ਇਹ ਹੁਕਮ 10 ਜੂਨ ਤੱਕ ਜਾਰੀ ਰਹਿਣਗੇ। 

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri