ਡੇਰਾ ਸਿਰਸਾ ਮਾਮਲਾ : ਖੁੱਲ੍ਹਾ ਪੈਟਰੋਲ ਵੇਚਣ ''ਤੇ ਪੰਪ ਸੀਲ

Sunday, Aug 27, 2017 - 03:19 PM (IST)


ਫਿਰੋਜ਼ਪੁਰ(ਜੈਨ)— ਡੇਰਾ ਸੱਚਾ ਸੌਦਾ ਕਾਂਡ ਵਿਚ ਪ੍ਰਸ਼ਾਸਨ ਨੇ ਪੂਰੀ ਚੌਕਸੀ ਵਰਤੀ। ਨਾਲ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਪੁਲਸ ਨੇ ਸਖ਼ਤੀ ਵੀ ਕੀਤੀ। ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਸ਼ਹਿਰ ਦੀ ਮਖੂ ਰੋਡ 'ਤੇ ਸਥਿਤ  ਗੁਪਤਾ ਪੰਪ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਪੈਟਰੋਲ ਪੰਪ ਤੋਂ ਖੁੱਲ੍ਹਾ ਪੈਟਰੋਲ ਵੇਚਿਆ ਗਿਆ ਸੀ। ਜ਼ਿਲਾ ਪੁਲਸ ਨੇ ਖੁਰਾਕ ਅਤੇ ਸਪਲਾਈ ਵਿਭਾਗ ਦੀ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਉਕਤ ਪੰਪ ਤੋਂ ਬੋਤਲਾਂ ਤੇ ਕੈਨੀਆਂ ਵਿਚ ਪੈਟਰੋਲ ਵੇਚਿਆ ਜਾ ਰਿਹਾ ਸੀ। ਸ਼ਰਾਰਤੀ ਅਨਸਰਾਂ ਵਲੋਂ ਇਸ ਤਰ੍ਹਾਂ ਪੈਟਰੋਲ ਦੀ ਗਲਤ ਮੰਤਵਾਂ ਲਈ ਵਰਤੋਂ ਕੀਤੀ ਜਾ ਸਕਦੀ ਸੀ।


Related News