ਜਲੰਧਰ ’ਚ ਸੀ ਫਿਸ਼ ਟਨਲ ਕਾਰਨੀਵਲ ਬਣਿਆ ਖਿੱਚ ਦਾ ਕੇਂਦਰ, ਆਨੰਦ ਮਾਨਣ ਲਈ ਪਹੁੰਚੇ ਰਹੇ ਲੋਕ

02/07/2024 1:09:56 PM

ਜਲੰਧਰ - ਪਠਾਨਕੋਟ ਚੌਂਕ ਨੇੜੇ ਜਨਤਾ ਹਸਪਤਾਲ ਸਥਿਤ ਸੀ ਫਿਸ਼ ਟਨਲ ਕਾਰਨੀਵਾਲ ਜਲੰਧਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿਸ ’ਚ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਪਹੁੰਚ ਕੇ ਮਨੋਰੰਜਨ ਦਾ ਭਰਪੂਰ ਆਨੰਦ ਲੈ ਰਹੇ ਹਨ। ਸੀ ਫਿਸ਼ ਟਨਲ ਕਾਰਨੀਵਲ ਬਹੁਤ ਆਕਰਸ਼ਕ ਹੈ, ਜਿਸ ਨੂੰ ਵੇਖ ਕੇ ਹਰ ਕੋਈ ਇਸ ਦਾ ਆਨੰਦ ਲੈਣਾ ਚਾਹੁੰਦਾ ਹੈ। ਸੀ ਫਿਸ਼ ਟਨਲ ਕਾਰਨੀਵਲ ਦੇ ਆਯੋਜਕ ਨੇ ਦੱਸਿਆ ਕਿ ਜਲੰਧਰ ਦੇ ਲੋਕਾਂ ਲਈ ਕਾਰਨੀਵਲ ’ਚ ਮਨੋਰੰਜਨ ਲਈ ਝੂਲਿਆਂ ਸਮੇਤ ਹੋਰ ਚੀਜ਼ਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਕਾਰਨੀਵਲ ’ਚ ਕਈ ਤਰ੍ਹਾਂ ਦੇ ਝੂਲੇ ਲਾਏ ਗਏ ਹਨ, ਜਿਨ੍ਹਾਂ ਦਾ ਬੱਚੇ ਖ਼ੂਬ ਆਨੰਦ ਲੈ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਕਾਰਨੀਵਲ ਸ਼ਹਿਰ ਵਾਸੀਆਂ ਲਈ ਯਾਦਗਾਰੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਵਾਰ ਇਸ ਕਾਰਨੀਵਲ ਨੂੰ ਜ਼ਰੂਰ ਵੇਖਣ ਅਤੇ ਮਨੋਰੰਜਨ ਦਾ ਭਰਪੂਰ ਆਨੰਦ ਲੈਣ।

ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

shivani attri

This news is Content Editor shivani attri