CBSE ਪ੍ਰੀਖਿਆ : ਐਗਜ਼ਾਮ ’ਚ ਬੈਠਣ ਵਾਲੇ ਵਿਦਿਆਰਥੀਆਂ ਨੂੰ OMR ਸ਼ੀਟ ਬਾਰੇ ਸਮਝਾਉਣਗੇ ਸਕੂਲ

11/08/2021 1:19:54 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਬੋਰਡ ਟਰਮ-1 ਐਗਜ਼ਾਮ ਨਾਲ ਸਬੰਧਤ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਲਾਸ 10ਵੀਂ ਅਤੇ 12ਵੀਂ ਦੇ ਟਰਮ-1 ਦੀਆਂ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਓ. ਐੱਮ. ਆਰ. (ਆਪਟੀਕਲ ਮਾਰਕ ਰਿਕਗਨਿਸ਼ਨ) ਸ਼ੀਟ ਸਮਝਾਉਣ ਦਾ ਨਿਰਦੇਸ਼ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਬੋਰਡ ਕਲਾਸ 10ਵੀਂ ਅਤੇ 12ਵੀਂ ਦੋਵਾਂ ਦੇ ਮੁੱਲਾਂਕਣ ਲਈ ਪਹਿਲੀ ਵਾਰ ਓ. ਐੱਮ. ਆਰ. ਦੀ ਵਰਤੋਂ ਕਰੇਗਾ। ਇਸ ਲਈ ਲੋੜ ਹੈ ਕਿ ਐਗਜ਼ਾਮ ਦੇਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਓ. ਐੱਮ. ਆਰ. ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਲਈ ਪ੍ਰੈਕਟਿਸ ਸੈਸ਼ਨ ਕਰਨ ਦੀ ਵੀ ਸਲਾਹ ਦਿੱਤੀ ਤਾਂ ਕਿ ਓ. ਐੱਮ. ਆਰ. ਸ਼ੀਟ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਬੋਰਡ ਪਹਿਲੀ ਵਾਰ ਕੋਵਿਡ-19 ਮਹਾਮਾਰੀ ਕਾਰਨ ਦੋ ਪੜਾਵਾਂ ’ਚ ਪ੍ਰੀਖਿਆ ਲੈ ਰਿਹਾ ਹੈ। ਸੀ. ਬੀ. ਐੱਸ. ਈ. ਟਰਮ-1 ਐਗਜ਼ਾਮ ਆਬਜੈਕਟਿਵ ਟਾਈਪ ਮਤਲਬ ਪ੍ਰਸ਼ਨ ਪੱਤਰ ’ਚ ਬਹੁ-ਬਦਲ ਪ੍ਰਸ਼ਨ (ਐੱਮ. ਸੀ. ਕਿਊਜ਼) ਹੋਣਗੇ, ਜਦੋਂਕਿ ਟਰਮ-2 ਨੂੰ ਵਿਸ਼ੇ ਗਤ ਰੂਪ ਨਾਲ ਕੀਤਾ ਜਾਵੇਗਾ। ਦੋਵੇਂ ਟਰਮ ਨੂੰ 50-50 ਫੀਸਦੀ ਸਿਲੇਬਸ ਦੇ ਆਧਾਰ ’ਤੇ ਵੰਡਿਆ ਗਿਆ ਹੈ। ਹਰ ਟਰਮ ’ਚ 50 ਫੀਸਦੀ ਸਿਲੇਬਸ ਕਵਰ ਕੀਤਾ ਜਾਵੇਗਾ।

ਓ. ਐੱਮ. ਆਰ. ਸ਼ੀਟ ਦੀਆਂ ਮੁੱਖ ਗੱਲਾਂ
-ਓ. ਐੱਮ. ਆਰ. ਸ਼ੀਟ ਵਿਚ ਥੱਲੇ ਦਿੱਤੇ ਗਏ ਬਾਕਸ ’ਚ ਹੱਥ ਨਾਲ ਲਿਖਣਾ ਹੋਵੇਗਾ ਕਿ ਮੈਂ ਪੁਸ਼ਟੀ ਕਰਦਾ ਹਾਂ ਕਿ ਉੱਪਰ ਦਿੱਤਾ ਗਿਆ ਬਿਓਰਾ ਸਹੀ ਹੈ। ਇਸ ਦੇ ਲਈ ਵੀ ਕਾਲੇ ਅਤੇ ਨੀਲੇ ਬਾਲ ਪੈੱਨ ਦੀ ਵਰਤੋਂ ਕਰਨੀ ਹੋਵੇਗੀ।
-ਉੱਤਰ ਦੇਣ ਲਈ ਕਾਲੇ-ਨੀਲੇ ਪੈੱਨ ਨਾਲ ਏ, ਬੀ, ਸੀ, ਡੀ ਦੇ ਗੋਲੇ ਦੇ ਨਾਲ ਇਕ ਬਾਕਸ ਅਤੇ ਇਕ ਵਾਧੂ ਗੋਲਾ ਹੋਵੇਗਾ।
-ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਏ, ਬੀ, ਸੀ, ਡੀ ਵਿਚੋਂ ਕਿਸੇ ਇਕ ਗੋਲੇ ਨੂੰ ਕਾਲਾ ਕਰਨਾ ਹੋਵੇਗਾ। ਜੇਕਰ ਗੋਲੇ ਵਾਲੇ ਉੱਤਰ ਤੋਂ ਵਿਦਿਆਰਥੀ ਸੰਤੁਸ਼ਟ ਹਨ ਤਾਂ ਵਿਦਿਆਰਥੀ, ਉਸ ਨੂੰ ਬਾਕਸ ਵਿਚ ਉੱਤਰ ਨੂੰ ਏ, ਬੀ, ਸੀ, ਡੀ ਦੇ ਰੂਪ ਵਿਚ ਲਿਖਦਾ ਹੋਵੇਗਾ।
-ਏ, ਬੀ, ਸੀ, ਡੀ ਵਾਲੇ ਗੋਲੇ ਨੂੰ ਕਾਲਾ ਕਰ ਦਿੱਤਾ ਅਤੇ ਬਾਕਸ ਖਾਲੀ ਹੈ ਤਾਂ ਮੰਨਿਆ ਜਾਵੇਗਾ ਕਿ ਉਨ੍ਹਾਂ ਨੇ ਪ੍ਰਸ਼ਨ ਨੂੰ ਹੱਲ ਨਹੀਂ ਕੀਤਾ।
-ਓ. ਐੱਮ. ਆਰ. ਸ਼ੀਟ ਵਿਚ ਕੁੱਲ ਪ੍ਰਸ਼ਨਾਂ ਦੇ ਬਾਵਜੂਦ 60 ਪ੍ਰਸ਼ਨਾਂ ਦੇ ਉੱਤਰ ਦੇਣ ਦੀ ਜਗ੍ਹਾ ਹੈ। ਉੱਤਰ ਲੜੀ ਮੁਤਾਬਕ ਦੇਣੇ ਹੋਣਗੇ।
-ਜੇਕਰ ਵਿਦਿਆਰਥੀ ਨੇ ਇਕ ਤੋਂ ਜ਼ਿਆਦਾ ਉੱਤਰ ਦਿੱਤੇ ਤਾਂ ਉਸ ਦਾ ਮੁੱਲਾਂਕਣ ਨਹੀਂ ਕੀਤਾ ਜਾਵੇਗਾ।
-ਬਾਕਸ ’ਚ ਉੱਤਰ ਲਿਖਣ ਲਈ ਇਸ ਲਈ ਦਿੱਤਾ ਗਿਆ ਹੈ, ਜਿਸ ਨਾਲ ਕਿ ਉਹ ਆਪਣਾ ਉੱਤਰ ਬਦਲਣਾ ਚਾਹਵੇ ਤਾਂ ਬਦਲ ਸਕੇ।
-ਸਭ ਤੋਂ ਆਖਰੀ ਗੋਲੇ ਨੂੰ ਕਾਲਾ ਤਾਂ ਹੀ ਕਰਨਾ ਹੋਵੇਗਾ ਜਦੋਂ ਉਹ ਉਸ ਪ੍ਰਸ਼ਨ ਨੂੰ ਹੱਲ ਨਹੀਂ ਕਰਨਾ ਚਾਹੁੰਦਾ।
-ਜੇਕਰ ਬਾਕਸ ’ਚ ਉੱਤਰ ਦਿੱਤਾ ਗਿਆ ਹੈ ਅਤੇ ਗੋਲੇ ਨੂੰ ਖਾਲੀ ਛੱਡਿਆ ਗਿਆ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਵਿਦਿਆਰਥੀ ਨੇ ਪ੍ਰਸ਼ਨ ਹੱਲ ਕੀਤਾ ਹੈ।
 

Anuradha

This news is Content Editor Anuradha