ਨਗਰ ਕੌਂਸਲ ਦੇ ਸਹਿਯੋਗ ਨਾਲ ਸਵੱਛਤਾ ਸਬੰਧੀ ਸਕੂਲ ਬੱਚਿਆਂ ਵਲੋਂ ਕੱਢੀ ਜਾਗਰੂਕਤਾ ਰੈਲੀ

Thursday, Jul 06, 2017 - 04:41 PM (IST)


ਜਲਾਲਾਬਾਦ(ਸੇਤੀਆ)—ਭਾਰਤ ਸਰਕਾਰ ਵਲੋਂ ਚਲਾਏ ਗਏ ਸਵੱਛਤਾ ਅਭਿਆਨ ਦੇ ਤਹਿਤ ਸਥਾਨਕ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਵਲੇਚਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਸਟਾਫ ਦੇ ਸਹਿਯੋਗ ਨਾਲ ਅੱਜ ਮਾਂ ਸ਼ਾਰਧਾ ਵਿਦਿਆ ਪੀਠ ਦੇ ਬੱਚਿਆਂ ਵਲੋਂ ਜਾਗਰੂਕਤਾ ਰੈਲੀ ਕੀਤੀ ਗਈ। ਜਿਸ 'ਚ ਵੱਖ-ਵੱਖ ਐਨਜੀਓ ਸਹਿਬਾਨ ਵਲੋਂ ਸਵੱਛਤਾ ਸੰਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਰਿੰਦਰ ਕੁਮਾਰ ਕਾਰਜ ਸਾਧਕ ਅਫਸਰ ਵਲੋਂ ਸਵੱਛਤਾ ਰੈਲੀ ਨੂੰ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਨਕਾਰੀ ਦਿੰਦੇ ਹੋਏ ਸੈਨਟਰੀ ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਬੱਚਿਆਂ ਨੂੰ ਉਤਾਸਾਹਿਤ ਕਰਨ ਲਈ ਨਗਰ ਕੌਂਸਲ ਵਲੋਂ ਸਵੱਛ ਭਾਰਤ ਦੇ ਲੋਗੋ ਲੱਗੇ ਲੰਚ ਬਾਕਸ ਵੰਡੇ ਗਏ ਹਨ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸੈਨਟਰੀ ਇੰਸਪੈਕਟਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਫਲੈਕਸ ਬੋਰਡ ਲਗਾਏ ਗਏ ਹਨ। ਜਿਸ 'ਚ ਲੋਕਾਂ ਤੋਂ ਸਫਾਈ ਸੰਬੰਧੀ ਸਹਿਯੋਗ ਮੰਗਿਆ ਗਿਆ ਅਤੇ ਸੁਝਾਵ ਅਤੇ ਸ਼ਿਕਾਇਤ ਲਈ ਸੰਪਰਕ ਨੰਬਰ ਡਿਸਪਲੇ ਕੀਤੇ ਗਏ ਹਨ। ਇਸ ਮੌਕੇ ਅਸ਼ਵਨੀ ਕੁਮਾਰ ਏ. ਐਮ. ਈ. ਨਵਦੀਪ ਕੁਮਾਰ, ਜੇ. ਈ. ਸੰਦੀਪ ਕੁਮਾਰ ਐਸ.ਐਸ, ਮਨੀਸ਼ ਕੁਮਾਰ ਅਤੇ ਨਗਰ ਕੌਂਸਲ ਦਾ ਸਾਰਾ ਸਟਾਫ ਹਾਜ਼ਰ ਸੀ।


Related News