ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ''ਤੇ ਸਕੂਲੀ ਬੱਸਾਂ ਦੀ ਚੈਕਿੰਗ

01/16/2018 12:41:44 AM

ਗੁਰਦਾਸਪੁਰ,   (ਵਿਨੋਦ)-  ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਗਈ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ 'ਚ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸੇਫਟੀ ਕਮੇਟੀ ਗੁਰਦਾਸਪੁਰ ਨੇ ਪਾਲਣਾ ਕਰਦੇ ਹੋਏ ਗੁਰਦਾਸਪੁਰ ਤੇ ਧਾਰੀਵਾਲ ਦੇ ਖੇਤਰ 'ਚ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ।ਇਸ ਦੌਰਾਨ ਸੇਫ ਸਕੂਲ ਵਾਹਨ ਪਾਲਸੀ ਦੀ ਉਲੰਘਣਾ ਕਰਨ ਵਾਲੇ 6 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਚੈਕਿੰਗ 'ਚ ਬਾਲ ਸੁਰੱਖਿਆ ਅਧਿਕਾਰੀ ਸੁਨੀਲ ਜੋਸ਼ੀ, ਰਮਨਪ੍ਰੀਤ ਕੌਰ ਅਤੇ ਪੁਲਸ ਵਿਭਾਗ ਵੱਲੋਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਤਿਲਕ ਰਾਜ, ਐੱਚ. ਸੀ. ਸੰਜੀਵ ਕੁਮਾਰ ਤੇ ਐੱਚ. ਸੀ. ਭਗਵਾਨ ਦਾਸ ਸ਼ਾਮਲ ਸੀ। 
ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਟ੍ਰੈਫਿਕ ਰੂਲਜ਼ ਤੋੜਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।