ਸਕੂਲ ਬੱਸ ਪਲਟੀ ਵਾਲ-ਵਾਲ ਬਚੇ ਬੱਚੇ

08/07/2018 5:33:44 PM

ਸੁਰ ਸਿੰਘ/ਭਿੱਖੀਵਿੰਡ : (ਗੁਰਪ੍ਰੀਤ ਢਿੱਲੋ) : ਸਥਾਨਕ ਕਸਬੇ ਅੰਦਰ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬੱਸ ਅੱਜ ਛੁੱਟੀ ਸਮੇਂ ਵਿਦਿਆਰਥੀਆਂ ਨੂੰ ਘਰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਬੱਸ ਜਦ ਅਟਾਰੀ ਵਾਲਿਆਂ ਦੀ ਬਹਿਕ ਕੋਲ ਪਹੁੰਚੀ ਤਾਂ ਖੇਤਾਂ ਕੰਢੇ ਬਣੀ ਸੜਕ ਤੋਂ ਬੱਸ ਦਾ ਟਾਇਰ ਸਲਿੱਪ ਹੋ ਗਿਆ, ਜਿਸ ਕਾਰਨ ਬੱਸ ਖੇਤਾਂ 'ਚ ਪਲਟ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਜੱਦੋ-ਜਹਿਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਕਾਰਨ ਦੋ ਬੱਚੇ ਜ਼ਖਮੀ ਹੋ ਗਏ।