ਸਕੂਲ ਵਿਚ ਰੰਗ ਰਲੀਆਂ ਮਨਾ ਰਹੇ ਮਾਸਟਰ-ਮਾਸਟਰਨੀ, ਜਦੋਂ ਲੋਕ ਪਹੁੰਚੇ ਤਾਂ ਇਸ ਹਾਲਤ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

09/20/2017 7:54:05 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਮੋਗਾ ਜ਼ਿਲੇ ਦੇ ਇਕ ਪਿੰਡ ਦੇ ਸਕੂਲ ਵਿਚ ਇਕ ਅਧਿਆਪਕ-ਅਧਿਆਪਕਾ ਨੂੰ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਰੰਗ ਰਲੀਆਂ ਮਨਾਉਂਦੇ ਕਾਬੂ ਕੀਤਾ ਹੈ। ਦੋਵਾਂ ਨੂੰ ਨਗਨ ਹਾਲਤ 'ਚ ਕਾਬੂ ਕਰਨ ਤੋਂ ਬਾਅਦ ਪਹਿਲਾਂ ਤਾਂ ਪਿੰਡ ਵਾਸੀਆਂ ਨੇ ਦੋਵਾਂ ਦੀ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਦਰਅਸਲ ਆਮ ਆਦਮੀ ਪਾਰਟੀ ਦੇ ਇਕ ਵਾਲੰਟੀਅਰ ਨੂੰ ਉਕਤ ਮਾਸਟਰ-ਮਾਸਟਰਨੀ ਦੀਆਂ ਹਰਕਤਾਂ 'ਤੇ ਪਹਿਲਾਂ ਤੋਂ ਹੀ ਸ਼ੱਕ ਸੀ, ਜਿਸ ਤੋਂ ਬਾਅਦ ਉਸ ਨੇ ਸਕੂਲ ਦੇ ਕਮਰੇ ਵਿਚ ਕੈਮਰਾ ਲਗਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਜਦੋਂ ਦੋਵੇਂ ਮਾਸਟਰ-ਮਾਸਟਰਨੀ ਰੰਗ ਰਲੀਆਂ ਮਨਾ ਰਹੇ ਸਨ ਤਾਂ ਲੋਕਾਂ ਨੇ ਪਹੁੰਚ ਕੇ ਦੋਵਾਂ ਨਗਨ ਹਾਲਤ ਵਿਚ ਕਾਬੂ ਕਰ ਲਿਆ। ਮਾਸਟਰ ਸਕੂਲ ਵਿਚ ਰੈਗੂਲਰ ਬੇਸ 'ਤੇ ਹੈ ਜਦਕਿ ਮਾਸਟਰਨੀ ਕੰਟਰੈਕਟ ਬੇਸ 'ਤੇ ਤਾਇਨਾਤ ਹੈ।
ਸਿੱਖਿਆ ਦੇ ਮੰਦਿਰ ਵਿਚ ਬੱਚਿਆਂ ਨੂੰ ਸੇਧ ਦੇਣ ਵਾਲੇ ਅਧਿਆਪਕਾਂ ਦੇ ਇਸ ਕਾਰੇ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜੇਕਰ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਹੀ ਅਜਿਹੀਆਂ ਕਰਤੂਤਾਂ ਕਰਨਗੇ ਤਾਂ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ।