ਸਕਾਲਰਸ਼ਿਪ ਲਈ ਹੋਣਹਾਰ ਵਿਦਿਆਰਥੀ ਇੰਝ ਕਰਨ ਅਪਲਾਈ

12/17/2018 1:57:39 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਫਰੈਂਚ ਅਕੈਡਮਿਕ ਕੋਆਪਰੇਸ਼ਨ ਐਂਡ ਐਕਸੀਲੈਂਸ )ਐੱਫਏਸੀਈ) ਸਕਾਲਰਸ਼ਿਪ 2019, ਫਰਾਂਸ
ਬਿਓਰਾ: ਬਿਜ਼ਨਸ ਇੰਜੀਨੀਅਰਿੰਗ, ਆਈਟੀ ਅਤੇ ਵਾਈਨ ਇੰਡਸਟਰੀ ਮੈਨੇਜਮੈਂਟ 'ਚ ਪ੍ਰੋਫੈਸ਼ਨਲ ਮਾਸਟਰਜ਼, ਮੈਨੇਜਮੈਂਟ ਐਂਡ ਇੰਟਰਪ੍ਰੇਨੇਓਰਸ਼ਿਪ, ਇੰਟਰਨੈਸ਼ਨਲ ਲਗਜ਼ਰੀ ਮੈਨੇਜਮੈਂਟ ਵਰਗੇ ਵਿਸ਼ਿਆਂ 'ਚ ਫਰਾਂਸ ਤੋਂ ਐੱਮਬੀਏ ਕਰਨ ਦਾ ਚਾਹਵਾਨ ਭਾਰਤੀ ਵਿਦਿਆਰਥੀ ਇਸ ਫਰੈਂਚ ਅਕੈਡਮਿਕ ਕੋਆਪਰੇਸ਼ਨ ਐਂਡ ਐਕਸੀਲੈਂਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਸਿਰਫ਼ ਭਾਰਤੀ ਨਾਗਰਿਕਤਾ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਗ੍ਰੈਜੂਏਸ਼ਨ ਤੋ ਇਲਾਵਾ 10ਵੀਂ ਅਤੇ 12ਵੀਂ ਵਿਚ ਵੀ ਘੱਟੋ ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਵਿਦਿਆਰਥੀ ਕੋਲ ਅੰਗਰੇਜ਼ੀ, ਫਰੈਂਚ ਜਾਂ ਕਿਸੇ ਹੋਰ ਯੂਰਪੀ ਭਾਸ਼ਾ 'ਚ ਮੁਹਾਰਤ ਦਾ ਪ੍ਰਮਾਣ ਪੱਤਰ ਵੀ ਹੋਣਾ ਚਾਹੀਦਾ ਹੈ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ ਟਿਊਸ਼ਨ ਫੀਸ ਵਿਚ ਵੱਧ ਤੋਂ ਵੱਧ 5,000 ਯੂਰੋ ਕਰ ਦੀ ਛੂਟ ਦਿੱਤੀ ਜਾਵੇਗੀ।
ਆਖ਼ਰੀ ਤਰੀਕ: 28 ਫਰਵਰੀ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/Bani/FAC1

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਟਾਟਾ ਮੈਮੋਰੀਅਲ ਸੈਂਟਰ ਐੱਸਟੀਆਰਈਸੀ ਜੂਨੀਅਰ ਰਿਸਰਚ ਫੈਲੋਸ਼ਿਪ-2019      
ਬਿਓਰਾ: ਐੱਮਐੱਸਸੀ, ਐੱਮਟੈੱਕਸ ਐੱਮਵੀਐੱਸਸੀ, ਐੱਮ-ਫਾਰਮਾ ਨਾਲ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀ, ਜੋ ਲਾਈਫ ਸਾਇੰਸ ਦੇ ਖੇਤਰ 'ਚ ਪੀਐੱਚਡੀ ਕਰਨ ਦੇ ਚਾਹਵਾਨ ਹੋਣ, ਉਹ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਉਕਤ ਖੇਤਰ ਵਿਚ 50 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕਾਂ ਨਾਲ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ।
ਵਜ਼ੀਫ਼ਾ/ਲਾਭ: 25 ਹਜ਼ਾਰ ਰੁਪਏ ਦਾ ਮਹੀਨੇਵਾਰ ਭੱਤਾ ਅਤੇ ਹੋਰ ਲਾਭ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 24 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ

http://www.b4s.in/Bani/TMC1   

 

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਜੇ.ਐੱਨ ਟਾਟਾ ਐਂਡੋਵਮੈਂਟ ਫਾਰ ਹਾਇਰ ਐਜੂਕੇਸ਼ਨ ਆਫ ਇੰਡੀਅਨਜ਼
ਬਿਓਰਾ: ਗ੍ਰੈਜੂਏਸ਼ਨ ਕਰ ਚੁੱਕੇ ਭਾਰਤੀ ਉਮੀਦਵਾਰ, ਜੋ ਕਿਸੇ ਵੀ ਸਟ੍ਰੀਮ 'ਚ ਪੋਸਟ ਗ੍ਰੈਜੂਏਸ਼ਨ, ਪੀਐੱਚਡੀ ਜਾਂ ਫਿਰ ਡਾਕਟੋਰਲ ਡਿਗਰੀ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਆਪਣੀ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਸਾਰੇ ਉਮੀਦਵਾਰ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਪਿਛਲੀ ਕਲਾਸ ਵਿਚ ਘੱਟੋ ਘੱਟ 60 ਫ਼ੀਸਦੀ ਅੰਕਾਂ ਨਾਲ ਬਿਹਤਰੀਨ ਵਿੱਦਿਆਕ ਰਿਕਾਰਡ ਅਤੇ ਹੋਰ ਪ੍ਰਾਪਤੀਆਂ ਵਾਲੇ ਕਿਸੇ ਵੀ ਸਟ੍ਰੀਮ 'ਚ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ 45 ਸਾਲ ਤਕ ਦੀ ਉਮਰ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਖੋਜ ਦੇ ਖੇਤਰ ਵਿਚ ਕੰਮ ਦਾ ਤਜਰਬਾ ਹੋਵੇ, ਖੋਜ ਦੇ ਖੇਤਰ ਵਿਚ ਟ੍ਰੇਨਿੰਗ ਲੈ ਰਹੇ ਹੋਣ ਜਾਂ ਫਿਰ ਖੋਜ ਖੇਤਰ ਦੇ ਮਾਹਿਰ ਹੋਣ, ਉਹ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ: ਉਮੀਦਵਾਰ ਨੂੰ 1,00,000 ਤੋਂ ਲੈ ਕੇ 10,00,000 (ਦੱਸ ਲੱਖ) ਰੁਪਏ ਤਕ ਦੀ ਰਕਮ ਲੋਨ ਦੇ ਰੂਪ 'ਚ ਪ੍ਰਾਪਤ ਹੋਵੇਗੀ। 7,50,000 ਰੁਪਏ ਤਕ ਦੀ ਗਿਫ਼ਟ ਸਕਾਲਰਸ਼ਿਪ ਅਤੇ 50,000 ਰੁਪਏ ਤਕ ਦਾ ਯਾਤਰਾ ਖ਼ਰਚਾ ਵੀ ਜਿੱਤ ਸਕਦੇ ਹੋ।
ਆਖ਼ਰੀ ਤਰੀਕ: 11 ਮਾਰਚ 2019 ਦੁਪਹਿਰ 12 ਵਜੇ ਤਕ।
ਕਿਵੇਂ ਕਰੀਏ ਅਪਲਾਈ: ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/Bani/JNT5    

rajwinder kaur

This news is Content Editor rajwinder kaur