ਹੋਣਹਾਰ ਵਿਦਿਆਰਥੀ ਸਕਾਰਲਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ

03/14/2019 4:55:14 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

   
1. ਪ੍ਰਤਿਭਾ ਪੱਧਰੀ
ਸਕਾਲਰਸ਼ਿਪ: ਨਿਊਜ਼ੀਲੈਂਡ ਕਾਮਨਵੈਲਥ ਸਕਾਲਰਸ਼ਿਪ 2019
ਬਿਓਰਾ: ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮਐੱਚਆਰਡੀ), ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਫਾਰੇਨ ਅਫੇਅਰਜ਼ ਐਂਡ ਟਰੇਡ ਦੇ ਸਹਿਯੋਗ ਨਾਲ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਸਾਰੇ ਭਾਰਤੀ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਆਪਲਾਈ ਕਰ ਕੇ ਨਿਊਜ਼ੀਲੈਂਡ ਤੋਂ ਪੋਸਟ ਗ੍ਰੈਜੂਏਸ਼ਨ ਅਤੇ ਪੀਐੱਚਡੀ ਦੀ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ: ਮਾਸਟਰਜ਼ ਕਰਨ ਲਈ ਉਮੀਦਵਾਰ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਪੀਐੱਚਡੀ 'ਚ ਦਾਖ਼ਲੇ ਲਈ ਮਾਸਟਰਜ਼ ਦੀ ਡਿਗਰੀ ਹੋਣੀ ਲਾਜ਼ਮੀ ਹੈ। ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ। ਅੰਗਰੇਜ਼ੀ ਵਿਚ ਮੁਹਾਰਤ ਦੇ ਨਾਲ ਆਈਈਐੱਲਟੀਐੱਸ/ ਟੀਓਈਐੱਫਐੱਲ/ ਪੀਟੀਈ 'ਚ ਵਾਜ਼ਬ ਸਕੋਰ ਵੀ ਹੋਣੇ ਚਾਹੀਦੇ ਹਨ।
ਵਜ਼ੀਫ਼ਾ/ਲਾਭ: ਟਿਊਸ਼ਨ ਫੀਸ ਵਿਚ ਛੂਟ ਸਮੇਤ 491 ਨਿਊਜ਼ੀਲੈਂਡ ਲਿਵਿੰਗ ਅਲਾਉਂਸ, 3000 ਨਿਊਜ਼ੀਲੈਂਡ ਡਾਲਰ ਐਸਟੇਬਲਿਸ਼ਮੈਂਟ ਅਲਾਉਂਸ, ਮੈਡੀਕਲ ਅਤੇ ਟਰੈਵਲ ਇੰਸ਼ੋਰੈਂਸ, ਭਾਰਤ ਤੋਂ ਨਿਊਜ਼ਲੈਂਡ ਜਾਣ ਤੇ ਸਕਾਲਰਸ਼ਿਪ ਪ੍ਰੋਗਰਾਮ ਦੇ ਮੁਕੰਮਲ ਹੋਣ 'ਤੇ ਭਾਰਤ ਵਾਪਸੀ ਲਈ ਯਾਤਰਾ ਖ਼ਰਚਾ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 28 ਮਾਰਚ 2019
ਕਿਵੇਂ ਕਰੀਏ ਅਪਲਾਈ: ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/NZC5

 

2.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਯੂਨੀਵਰਸਿਟੀ ਆਫ ਐਸੈਕਸ ਮੈਰਿਟ ਸਕਾਲਰਸ਼ਿਪ ਸਿਤੰਬਰ-2019. ਯੂਕੇ
ਬਿਓਰਾ: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਯੂਕੇ ਦੀ ਯੂਨੀਵਰਸਿਟੀ ਆਫ ਐਸੈਕਸ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਲਈ ਵਿਦਿਆਰਥੀ 12ਵੀਂ ਜਮਾਤ ਵਿਚ 80 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ ਅਤੇ ਆਈਈਐੱਲਟੀਐੱਸ 'ਚ 6.0 ਬੈਂਡ ਪ੍ਰਾਪਤ ਕੀਤੇ ਹੋਣ। ਪੋਸਟ ਗ੍ਰੈਜੂਏਸ਼ਨ ਲਈ ਗ੍ਰੈਜੂਏਸਨ 'ਚ 55 ਫ਼ੀਸਦੀ ਅੰਕ ਹੋਣ ਅਤੇ ਨਾਲ ਹੀ ਆਈਈਐੱਲਟੀਐੱਸ ਸਕੋਰ 6.5 ਬੈਂਡ ਹੋਵੇ। ਜੇ ਵਿਦਿਆਰਥੀ ਨੇ 12ਵੀਂ ਜਮਾਤ ਵਿਚ ਅੰਗਰੇਜ਼ੀ 'ਚ 75 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਤਾਂ ਆਈਈਐੱਲਟੀਐੱਸ ਦੀ ਜ਼ਰੂਰਤ ਨਹੀਂ ਹੋਵੇਗੀ।
ਵਜ਼ੀਫ਼ਾ/ਲਾਭ: ਗ੍ਰੈਜੂਏਸ਼ਨ ਲਈ 3000 ਜੀਬੀਪੀ ਅਤੇ ਪੋਸਟ ਗ੍ਰੈਜੂਏਸ਼ਨ ਲਈ 5000 ਜੀਬੀਪੀ ਦੀ ਰਾਸ਼ੀ ਸਮੇਤ ਇਕ ਸਾਲ ਦੀ ਇੰਟਰਨਸ਼ਿਪ ਦਾ ਮੌਕਾ ਵੀ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ: 31 ਮਾਰਚ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/Bani/UOE4

 

3.  
ਪੱਧਰ: ਰਾਸ਼ਟਰੀ ਪੱਥਰ
ਸਕਾਲਰਸ਼ਿਪ: ਆਲ ਇੰਡੀਆ ਯੂਥ ਸਕਾਲਰਸ਼ਿਪ ਐਂਟਰੈਂਸ ਐਗਜ਼ਾਮੀਨੇਸ਼ਨ (ਏਆਈਵਾਈਐੱਸਈਈ) 2019
ਬਿਓਰਾ: ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸਾਲ 2014 ਤੋਂ ਲੈ ਕੇ ਹੁਣ ਤਕ 12ਵੀਂ ਕਲਾਸ ਪਾਸ ਕਰ ਚੁੱਕੇ ਵਿਦਿਆਰਥੀ, ਜਾਂ ਜੋ 2019 ਵਿਚ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਹਨ ਅਤੇ ਜਿਨ੍ਹਾਂ ਨੇ ਹਾਲ ਹੀ 'ਚ ਇੰਜੀਨੀਅਰਿੰਗ ਜਾਂ ਮੈਡੀਕਲ ਦੀ ਪ੍ਰੀਖਿਆ ਦਿੱਤੀ ਹੈ ਜਾਂ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ, ਉਹ ਸਾਰੇ ਉਕਤ ਪ੍ਰੀਖਿਆ ਵਿਚ ਆਨਲਾਈਨ ਜਾਂ ਆਫਲਾਈਨ ਸ਼ਾਮਲ ਹੋ ਸਕਦੇ ਹਨ। ਵਿਦਿਆਰਥੀ ਇਹ ਪ੍ਰੀਖਿਆ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ 'ਚ ਦੇ ਸਕਦੇ ਹਨ, ਜਿਸ ਵਿਚ ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ/ਬਾਇਓਲੋਜੀ ਵਿਸ਼ਿਆਂ ਨਾਲ ਸਬੰਧਤ 30-30 ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਨੂੰ 90 ਮਿਨਟਾਂ ਵਿਚ ਹੱਲ ਕਰਨਾ ਹੋਵੇਗਾ। ਗ਼ਲਤ ਜਵਾਹ ਦੇਣ 'ਤੇ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
ਯੋਗਤਾ: ਇਸ ਪ੍ਰੀਖਿਆ ਵਿਚ 12ਵੀਂ ਪਾਸ ਜਾਂ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਭਾਗ ਲੈ ਸਕਦੇ ਹਨ, ਜਿਸ ਵਿਚ ਵਿਦਿਆਰਥਆਂ ਨੂੰ ਘੱਟੋ ਘੱਟ 55 ਫ਼ੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ।
ਵਜ਼ੀਫ਼ਾ/ਲਾਭ: ਉਕਤ ਦਾਖ਼ਲਾ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ 3 ਮਹੀਨੇ ਤੋਂ ਲੈ ਕੇ 5 ਸਾਲ ਤਕ ਦੀ ਇੰਜੀਨੀਅਰਿੰਗ ਅਤੇ ਮੈਡੀਕਲ ਸਕਾਲਰਸ਼ਿਪ ਦਿੱਤੀ ਜਾਵੇਗੀ।
ਆਖ਼ਰੀ ਤਰੀਕ: 31 ਮਾਰਚ 2019
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/AIY8

rajwinder kaur

This news is Content Editor rajwinder kaur