SBI ਦੇ ਏ. ਟੀ. ਐੱਮ. ’ਚੋਂ ਨਿਕਲੇ ਨੋਟ ਦੇਖ ਵਿਅਕਤੀ ਦੇ ਉੱਡੇ ਹੋਸ਼

08/28/2022 9:32:14 PM

ਫਾਜ਼ਿਲਕਾ (ਸੁਖਵਿੰਦਰ) : ਸਟੇਟ ਬੈਂਕ ਆਫ ਇਡੀਆ ਫਾਜ਼ਿਲਕਾ ਦੀ ਬ੍ਰਾਂਚ ’ਚ ਏ. ਟੀ. ਐੱਮ. ’ਚੋਂ ਨਿਕਲੇ ਨੋਟ ਦੇਖ ਕੇ ਇਕ ਵਿਅਕਤੀ ਦੇ ਹੋਸ਼ ਉੱਡ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਰੂਪਨਗਰ ਵਾਸੀ ਮਹਾਵੀਰ ਨੇ ਦੱਸਿਆ ਕਿ ਉਹ ਹਸਪਤਾਲ ਅੰਦਰ ਦਾਖ਼ਲ ਮਰੀਜ਼ ਲਈ ਪੈਸੇ ਕਢਵਾਉਣ ਲਈ ਸਟੇਟ ਬੈਂਕ ਆਫ ਇੰਡੀਆ ਫਾਜ਼ਿਲਕਾ ਦੇ ਏ.ਟੀ.ਐੱਮ. ਗਿਆ ਅਤੇ ਜਦੋਂ ਉਸ ਨੇ ਪੈਸੇ ਕਢਵਾਏ ਤਾਂ ਪੈਸੇ ਤਾਂ ਨਿਕਲ ਆਏ ਅਤੇ ਜਦੋਂ ਨੋਟ ਮਸ਼ੀਨ ’ਚੋਂ ਬਾਹਰ ਆਏ ਤਾਂ ਉਸ ਦੇ ਹੋਸ਼ ਹੀ ਉੱਡ ਗਏ। ਉਨ੍ਹਾਂ ਦੱਸਿਆ ਕਿ ਉਸ ਨੇ 8 ਹਜ਼ਾਰ ਰੁਪਏ ਕਢਵਾਏ ਸਨ ਜਿਨ੍ਹਾਂ ’ਚ ਅੱਧੇ ਨੋਟ ਤਾਂ ਅਜਿਹੇ ਸਨ, ਜਿਨ੍ਹਾਂ ਉਪਰ ਕੁਝ ਲਿਖਿਆ ਸਾਫ ਨਹੀਂ ਦਿਖ ਰਿਹਾ ਸੀ ਅਤੇ ਕੁਝ ਨੋਟ ਅਜਿਹੇ ਸਨ, ਜਿਨ੍ਹਾਂ ਦੀ ਕਟਿੰਗ ਸਹੀ ਨਹੀਂ ਸੀ ਅਤੇ ਨੋਟ ਉਪਰ ਹਿੱਸੇ ਵਾਲੀ ਪੱਟੀ ਹੀ ਗਾਇਬ ਸੀ। ਇਹ ਨੋਟ ਭਾਰਤ ਦੀ ਕਰੰਸੀ ਤੋਂ ਕਿਤੇ ਅਲੱਗ ਹਨ। ਮਹਾਵੀਰ ਨੇ ਦੱਸਿਆ ਕਿ ਜਦੋਂ ਉਹ ਉਕਤ ਨੋਟ ਲੈ ਕੇ ਬ੍ਰਾਂਚ ਗਏ ਤਾਂ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਅੱਜ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ, ਤੁਸੀਂ ਸੋਮਵਾਰ ਨੂੰ ਆਉਣਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੈਂਕ ਦੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਕਿੰਨੇ ਕੁ ਪਾਬੰਦ ਹਨ ਅਤੇ ਗਾਹਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ।  ਉਸ ਨੇ ਕਿਹਾ ਕਿ ਇਹ ਪੈਸੇ ਉਸ ਨੇ ਹਸਪਤਾਲ ਲੈ ਕੇ ਜਾਣੇ ਹਨ, ਕਿਰਪਾ ਕਰਕੇ ਤੁਸੀਂ ਇਹ ਨੋਟ ਬਦਲ ਲਓ ਪਰ ਬੈਂਕ ਕਰਮਚਾਰੀਆਂ ਅੰਦਰ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਜਿਸ ਦੇ ਚੱਲਦਿਆਂ ਉਸ ਨੂੰ ਬੇਰੰਗ ਹੋ ਕੇ ਘਰ ਵਾਪਸ ਜਾਣਾ ਪਿਆ।

PunjabKesari

ਦੁਕਾਨਦਾਰਾਂ ਨੇ ਨਕਲੀ ਨੋਟ ਕਹਿ ਕੇ ਦੁਕਾਨ ਤੋਂ ਭਜਾ ਦਿੱਤਾ

ਮਹਾਵੀਰ ਨੇ ਦੱਸਿਆ ਕਿ ਜਦੋਂ ਉਹ ਨੋਟ ਲੈ ਕੇ ਹਸਪਤਾਲ ਅਤੇ ਦੁਕਾਨਦਾਰਾਂ ਕੋਲ ਗਏ ਤਾਂ ਉਨ੍ਹਾਂ ਇਹ ਕਹਿ ਕੇ ਭਜਾ ਦਿੱਤਾ ਕਿ ਇਹ ਨੋਟ ਤਾਂ ਨਕਲੀ ਹਨ ਅਤੇ ਇਹ ਵੀ ਕਿਹਾ ਕਿ ਜੇ ਅੱਗੇ ਤੋਂ ਨਕਲੀ ਨੋਟ ਸਾਡੇ ਕੋਲ ਲਿਆਇਆ ਤਾਂ ਤੇਰੇ ਉਪਰ ਪੁਲਸ ਕਾਰਵਾਈ ਕੀਤੀ ਜਾਵੇਗੀ। ਨਿਰਾਸ਼ ਹੋਏ ਮਹਾਵੀਰ ਨੇ ਦੱਸਿਆ ਕਿ ਸ਼ੁੱਕਰਵਾਰ ਉਸ ਨੇ ਪੈਸੇ ਕਢਵਾਏ ਸਨ ਅਤੇ ਅੱਜ ਐਤਵਾਰ ਹੋ ਗਿਆ ਹੈ ਅਤੇ ਚੌਥੇ ਦਿਨ ਤੇ ਅੱਗੇ ਆਸ ਰੱਖੀ ਹੈ ਕਿ ਬ੍ਰਾਂਚ ਕਰਮਚਾਰੀ ਉਕਤ ਨੋਟ ਵਾਪਸ ਕਰਦੇ ਹਨ ਜਾਂ ਨਹੀਂ।

ਕੀ ਕਹਿਣਾ ਹੈ ਬ੍ਰਾਂਚ ਦੇ ਮੈਨੇਜਰ ਦਾ

ਬ੍ਰਾਂਚ ਮੈਨੇਜਰ ਤਰਨਦੀਪ ਨੇ ਕਿਹਾ ਕਿ ਇਹ ਏ. ਟੀ. ਐੱਮ. ਦਾ ਤਾਲਮੇਲ ਮੇਨ ਬ੍ਰਾਂਚ ਨਾਲ ਹੈ ਪਰ ਫਿਰ ਵੀ ਗਾਹਕ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਉਸ ਦੀ ਜ਼ਰੂਰ ਮਦਦ ਕਰਨਗੇ।
 


Manoj

Content Editor

Related News