ਸਾਊਦੀ ਅਰਬ ''ਚ ਸ਼ੇਖ ਦੀ ਚੁੰਗਲ ''ਚੋਂ ਆਜ਼ਾਦ ਹੋਈ ਰੀਨਾ

Sunday, Oct 22, 2017 - 05:56 AM (IST)

ਫੋਨ 'ਤੇ ਹਰ ਰੋਜ਼ ਹੋ ਰਹੀ ਐ ਪਰਿਵਾਰ ਨਾਲ ਗੱਲਬਾਤ
ਟਾਂਡਾ(ਜਸਵਿੰਦਰ)—ਬੀਤੇ ਦਿਨੀਂ ਸਾਊਦੀ ਅਰਬ ਵਿਚ ਫਸੀ ਔਰਤ ਰੀਨਾ, ਜਿਸ ਨੇ ਫੇਸਬੁੱਕ 'ਤੇ ਰੋ-ਰੋ ਕੇ ਭਾਰਤ ਸਰਕਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਸ ਨੂੰ ਸ਼ੇਖ ਦੀ ਚੁੰਗਲ 'ਚੋਂ ਆਜ਼ਾਦ ਕਰਵਾ ਕੇ ਭਾਰਤ ਵਿਚ ਉਸ ਦੇ ਪਰਿਵਾਰ ਕੋਲ ਪਹੁੰਚਾਉਣ ਦੀ ਫਰਿਆਦ ਕੀਤੀ ਸੀ। ਮੀਡੀਆ ਨੇ ਇਸ ਗੱਲ ਨੂੰ ਨਸ਼ਰ ਕਰਦੇ ਹੋਏ ਭਾਰਤ ਦੇ ਗ੍ਰਹਿ ਮੰਤਰਾਲੇ ਤਕ ਪਹੁੰਚਾਇਆ ਸੀ, ਜਿਸ 'ਤੇ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਰੀਨਾ ਨੂੰ ਭਾਰਤ ਜਲਦੀ ਤੋਂ ਜਲਦੀ ਲਿਆਉਣ ਦੇ ਆਦੇਸ਼ ਜਾਰੀ ਕੀਤੇ ਸਨ। ਅੱਜ ਰੀਨਾ ਦੇ ਬੇਟੇ ਹੀਰਾ ਲਾਲ ਨੇ ਦੱਸਿਆ ਕਿ ਉਨ੍ਹਾਂ ਆਦੇਸ਼ਾਂ ਸਦਕਾ ਮੇਰੀ ਮਾਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਉਥੋਂ ਦੀ ਇੰਡੀਅਨ ਅੰਬੈਸੀ ਦੇ ਅਧਿਕਾਰੀ ਸ਼ੇਖ ਦੀ ਚੁੰਗਲ ਵਿਚੋਂ ਆਜ਼ਾਦ ਕਰਵਾ ਕੇ ਲੇਬਰ ਕੋਰਟ ਸਾਊਦੀ ਅਰਬ ਲੈ ਆਏ ਹਨ। ਸਾਡੀ ਹਰ ਰੋਜ਼ ਰੀਨਾ ਨਾਲ ਗੱਲ ਵੀ ਹੋ ਰਹੀ ਹੈ ਪਰ ਸਾਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਦੋਂ ਸਾਊਦੀ ਅਰਬ ਤੋਂ ਭਾਰਤ ਪਹੁੰਚ ਰਹੀ ਹੈ।


Related News