ਸਰਪੰਚ ਸਤਨਾਮ ਕਤਲ ਕੇਸ : ਪੁਲਸ ਨੇ ਪੇਸ਼ ਕੀਤਾ ਚਲਾਨ

05/09/2018 12:20:03 PM

ਚੰਡੀਗੜ੍ਹ (ਸੰਦੀਪ) : ਪੰਜਾਬ ਸਥਿਤ ਪਿੰਡ ਖੁਰਦੇ ਦੇ ਸਰਪੰਚ ਸਤਨਾਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਕੇਸ ਵਿਚ ਮਲੋਆ ਥਾਣਾ ਪੁਲਸ ਨੇ ਮੰਗਲਵਾਰ ਨੂੰ ਚਲਾਨ ਦਰਜ ਕਰ ਦਿੱਤਾ। ਪੁਲਸ ਵਲੋਂ ਦਰਜ ਕੀਤੇ ਗਏ ਚਲਾਨ ਵਿਚ ਮਨਜੀਤ ਸਿੰਘ ਉਰਫ ਬੌਬੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 302, 307, 336 ਅਤੇ 34 ਤਹਿਤ ਚਲਾਨ ਦਰਜ ਕੀਤਾ ਹੈ। 
ਪੰਜਾਬ ਪੁਲਸ ਨੇ ਬੌਬੀ ਨੂੰ ਹੁਸ਼ਿਆਰਪੁਰ 'ਚ ਕਤਲ ਦੀ ਕੋਸ਼ਿਸ਼ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ ਤੇ ਅਦਾਲਤ ਤੋਂ ਉਸਦਾ ਰਿਮਾਂਡ ਹਾਸਲ ਕੀਤਾ ਸੀ। ਪੁਲਸ ਨੇ ਮਾਮਲੇ ਵਿਚ ਹੋਰ ਮੁਲਜ਼ਮਾਂ ਚਰਨਪ੍ਰੀਤ, ਅਰਸ਼ਦੀਪ ਤੇ ਤੀਰਥ ਨੂੰ ਸ਼ੱਕੀ ਦੱਸਦੇ ਹੋਏ ਉਨ੍ਹਾਂ ਨੂੰ ਨਾਨ-ਚਾਰਜਸ਼ੀਟ ਕੀਤਾ ਹੈ ਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਦੀ ਗੱਲ ਕਹੀ ਹੈ। 
ਪੁਲਸ ਵਲੋਂ ਪੇਸ਼ ਕੀਤੇ ਗਏ ਲਗਭਗ 1 ਹਜ਼ਾਰ ਪੇਜਾਂ ਦੇ ਚਲਾਨ 'ਚ ਪੁਲਸ ਨੇ 26 ਗਵਾਹ ਬਣਾਏ ਹਨ। ਕੇਸ ਵਿਚ ਸ਼ਿਕਾਇਤਕਰਤਾ ਨਿਰਮਲ ਸਿੰਘ ਨੂੰ ਮੁੱਖ ਗਵਾਹ ਬਣਾਇਆ ਗਿਆ ਹੈ। ਕੇਸ ਦੀ ਜਾਂਚ ਨਾਲ ਜੁੜੇ ਪੁਲਸ ਅਧਿਕਾਰੀ, ਕਰਮਚਾਰੀ ਪੀ. ਜੀ. ਆਈ. ਵਿਚ ਸਤਨਾਮ ਦਾ ਇਲਾਜ ਤੇ ਉਸਦੀ ਮੌਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੂੰ ਵੀ ਗਵਾਹਾਂ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਸ ਕੇਸ ਵਿਚ ਮੁਲਜ਼ਮ ਤੀਰਥ ਤੇ ਅਰਸ਼ਦੀਪ ਨੂੰ ਕੇਸ ਤੋਂ ਡਿਸਚਾਰਜ ਦੀ ਪਟੀਸ਼ਨ ਦਰਜ ਕਰ ਚੁੱਕੀ ਹੈ। ਇਸਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਤੀਰਥ ਤੇ ਅਰਸ਼ਦੀਪ ਨੇ ਵੀ ਅਦਾਲਤ ਤੋਂ ਕੇਸ ਨੂੰ ਡਿਸਚਾਰਜ ਦੀ ਮੰਗ ਦਰਜ ਕੀਤੀ ਸੀ। ਇਸ 'ਤੇ ਦਰਜ ਜਵਾਬ ਵਿਚ ਪੁਲਸ ਨੇ ਕੇਸ ਵਿਚ ਤੀਰਥ, ਅਰਸ਼ਦੀਪ ਤੇ ਚਰਨਪ੍ਰੀਤ ਦਾ ਕੋਈ ਰੋਲ ਨਾ ਹੋਣ 'ਤੇ ਉਨ੍ਹਾਂ ਨੂੰ ਕੇਸ ਤੋਂ ਡਿਸਚਾਰਜ ਦੀ ਅਪੀਲ ਕੀਤੀ ਸੀ। ਪਟੀਸ਼ਨ ਅਦਾਲਤ ਵਿਚ ਵਿਚਾਰ ਅਧੀਨ ਹੈ।