ਸੰਤ ਬਾਬਾ ਅਰਜਨ ਸਿੰਘ ਦੌਧਰ ਦੇ ਭਰਾ ਵਿਆਹ ਬੰਧਨ ''ਚ ਬੱਝੇ

01/18/2018 7:03:42 AM

ਦੌਧਰ (ਮੋਗਾ)  (ਪਵਨ ਗਰੋਵਰ, ਗੋਪੀ ਰਾਊਕੇ) - ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਗੁਰੂ ਘਰ ਗਿਆਰਵੀਂ ਵਾਲੇ ਦੌਧਰ ਦੇ ਮੁਖੀ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਗਿਆਰਵੀਂ ਵਾਲਿਆਂ ਦੇ ਛੋਟੇ ਸਪੁੱਤਰ ਅਤੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਅਰਜਨ ਸਿੰਘ ਦੌਧਰ ਦੇ ਛੋਟੇ ਭਰਾ ਭਾਈ ਸਬਸਾਚਨ ਸਿੰਘ ਵਿਆਹ ਬੰਧਨ 'ਚ ਬੱਝ ਗਏ ਹਨ। ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਡਾ. ਹਰਜੋਤ ਕਮਲ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਚੇਅਰਮੈਨ ਦਲਜੀਤ ਸਿੰਘ ਥਿੰਦ, ਗੈਰੀ ਸਿੰਘ ਥਿੰਦ, ਜਤਿੰਦਰ ਮਿਹਨਾਸ ਕਨੇਡਾ, ਸਰਪੰਚ ਸੁਖਦੀਪ ਸਿੰਘ ਸਿੱਧੂ ਦੌਧਰ, ਸਾਬਕਾ ਚੇਅਰਮੈਨ ਭਗੀਰਥ ਸਿੰਘ ਲੋਪੋਂ, ਰਾਜਨ ਗੁਪਤਾ ਸਾਬਕਾ ਡੀ. ਜੀ. ਪੀ., ਐੱਸ. ਕੇ. ਸ਼ਰਮਾ ਰਿਟਾ. ਡੀ. ਜੀ. ਪੀ., ਏ. ਡੀ. ਜੀ. ਪੀ. ਬੀ. ਕੇ. ਬਾਵਾ, ਆਈ. ਜੀ. ਮੁਖਮਿੰਦਰ ਸਿੰਘ ਛੀਨਾ, ਡੀ. ਆਈ. ਜੀ. ਯੁਰਿੰਦਰ ਸਿੰਘ ਹੇਅਰ, ਏ. ਆਈ. ਜੀ. ਵਿਜੀਲੈਂਸ ਵਰਿੰਦਰ ਸਿੰਘ ਬਰਾੜ ਨੇ ਸ਼ਿਰਕਤ ਕੀਤੀ।