ਸਾਡੇ ਜ਼ਹਿਰੀਲੇ ਹੁੰਦੇ ਦਰਿਆ, ਜਿੱਥੇ ਸੁੱਕਦੇ ਜਾ ਰਹੇ ਨੇ, ਉਥੀ ਹੀ ਮੁੱਕਦੇ ਵੀ ਜਾ ਰਹੇ ਨੇ: ਸੰਤ ਸੀਚੇਵਾਲ

03/15/2021 1:44:02 PM

ਸੁਲਤਾਨਪੁਰ ਲੋਧੀ- ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਹਰਬਲ ਬੂਟੇ ਲਾ ਕੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਿੱਖ ਵਾਤਾਵਰਣ ਦਿਵਸ ਮਨਾਇਆ। ਬਿੱਲ, ਲਗਾਠ, ਅਮਰੂਦ, ਮਦਾਕਣੀ ਦੇ ਬੂਟੇ ਰੇਲਵੇ ਦੇ ਮੁੱਖ ਦੁਆਰ ਸਾਹਮਣੇ ਬਣਾਈ ਜਾ ਰਹੀ ਪਾਰਕ ਵਿੱਚ ਲਗਾਏ ਗਏ। ਸੰਤ ਸੀਚੇਵਾਲ ਜੀ ਦੀ ਪ੍ਰੇਰਣਾ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਤੇ ਸੇਵਾਦਾਰ ਮੁਅੱਤਲ, ਜਾਣੋ ਕੀ ਰਿਹਾ ਕਾਰਨ

ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉਥੇ ਹੀ ਦੁਨੀਆ ਭਰ ਵਿੱਚ ਅੱਜ ਦੇ ਦਿਨ ਵਿਸ਼ਵ ਦਰਿਆ ਦਿਵਸ ਵੀ ਮਨਾਇਆ ਜਾਂਦਾ ਹੈ। ਸਿੱਖ ਕੌਮ ਵੱਲੋਂ ਅੱਜ ਦੇ ਦਿਨ ਹੀ ਸਿੱਖ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਸਾਡੇ ਜ਼ਹਿਰੀਲੇ ਹੁੰਦੇ ਦਰਿਆ, ਜਿੱਥੇ ਸੁੱਕਦੇ ਜਾ ਰਹੇ ਹਨ ਉੱਥੇ ਹੀ ਮੁੱਕਦੇ ਜਾ ਰਹੇ ਹਨ ਪਾਣੀ ਸਾਨੂੰ ਸਚੁਮੱਚ ਇਨਸਾਨ ਬਣਨ ਲਈ ਪੁਕਾਰ ਰਿਹਾ ਹੈ। ਗੰਦਗੀ ਅਤੇ ਪ੍ਰਦੂਸ਼ਣ ਦੇ ਖ਼ਾਤਮੇ ਵਾਸਤੇ ਲੋਕਲ ਬਾਡੀ ਮਹਿਕਮਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਇੱਛਾਸ਼ਕਤੀ ਅਤੇ ਤਾਲਮੇਲ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਦਰਿਆ ਅਤੇ ਸ਼ਹਿਰਾਂ 'ਨੂੰ ਸਾਫ਼-ਸੁਥਰਾ ਬਣਾਇਆ ਜਾ ਸਕਦਾ ਹੈ। 

PunjabKesari

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ

ਉਨ੍ਹਾਂ ਕਿਹਾ ਕਿ ਦੁਨੀਆ ਦਾ ਕੋਈ ਧਰਮ ਨਹੀਂ, ਜੋ ਸਾਨੂੰ ਕੁਦਰਤ ਦੇ ਬਖ਼ਸ਼ੇ ਭੰਡਾਰਾਂ ਦਾ ਸਤਿਕਾਰ ਕਰਨਾ ਨਾ ਸਿਖਾਉਂਦਾ ਹੋਵੇ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਧਾਰਮਿਕ ਮੁੱਦੇ ਤੇ ਲੜਨਾਂ ਜਾਣਦੇ ਹਾਂ ਪਰ ਧਰਮ ਦੀ ਦਿੱਤੀ ਨਸੀਹਤ ‘ਤੇ ਚੱਲਣਾ ਨਹੀਂ ਚਹੁੰਦੇ। ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਭਿਆਨਕ ਬੀਮਾਰੀਆਂ ਨਾਲ ਮਰ ਰਹੇ ਹਾਂ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦਾ ਪ੍ਰਦੂਸ਼ਣ ਮੁਕਤ ਹੋਣਾ ਅਤੇ ਇਲਾਕੇ ਦੇ 200 ਤੋਂ ਵੱਧ ਪਿੰਡਾਂ ਦਾ ਪ੍ਰਦੂਸ਼ਣ ਮੁਕਤ ਹੋਣਾ ਸਮਾਜ ਲਈ ਇਕ ਪ੍ਰੇਰਣਾ ਹੈ। ਜੇ ਲੋਕ ਇਕ ਮਰ ਚੁੱਕੀ ਨਦੀ ਨੂੰ ਦੋਬਾਰਾ ਜੀਵਤ ਕਰ ਸਕਦੇ ਹਨ ਤਾਂ ਪਲੀਤ ਹੋ ਚੁੱਕੇ ਦਰਿਆ ਦੁਬਾਰਾ ਨਿਰਮਲ ਧਾਰਾ ਵਿੱਚ ਕਿਊਂ ਨਹੀਂ ਵਗ ਸਕਦੇ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਨੂੰ ਹਰਬਲ ਪਾਰਕਾਂ ਵਿਚ ਕੀਤਾ ਤਬਦੀਲ
2014 ਵਿੱਚ ਸੰਤ ਸੀਚੇਵਾਲ ਜੀ ਨੂੰ ਰੇਲਵੇ ਮਹਿਕਮੇ ਵੱਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਗੋਦ ਦਿੱਤਾ ਗਿਆ ਸੀ। ਉਸ ਸਮੇਂ ਤੋਂ ਰੇਲਵੇ ਸਟੇਸ਼ਨ ਦੀ ਕਰੀਬ 35 ਏਕੜ ਜ਼ਮੀਨ ਦੋ ਦਲਦਲ ਵਿੱਚ ਨਰਕ ਬਣੀ ਪਈ ਸੀ, ਉਸ ਨੂੰ ਹਰਬਲ ਪਾਰਕਾਂ ਵਿੱਚ ਤਬਦੀਲ ਕਰਕੇ ਸ਼ਹਿਰ ਦੀ ਖ਼ੂਬਸੂਰਤ ਦਿੱਖ ਬਣਾ ਦਿੱਤੀ ਹੈ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਕੁਲਵਿੰਦਰ ਸਿੰਘ ,ਦਇਆ ਸਿੰਘ, ਲਖਵੀਰ ਸਿੰਘ ਅਤੇ ਹੋਰ ਕਾਰਸੇਵਕ ਹਾਜ਼ਰ ਸਨ।

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ


shivani attri

Content Editor

Related News