ਹਾਰ ਦੇ ਕਾਰਨਾਂ ''ਤੇ ਸੰਜੇ ਸਿੰਘ ਨੇ ਵੱਟੀ ਚੁੱਪ (ਵੀਡੀਓ)

06/07/2017 7:37:46 PM

ਲੁਧਿਆਣਾ : ਅੱਜ ਤੋਂ ਚਾਰ ਮਹੀਨੇ ਪਹਿਲਾਂ ਪੂਰੇ ਪੰਜਾਬ ਵਿਚ ਗੱਜਣ ਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਅਹੁਦਾ ਜਾਂਦਿਆਂ ਹੀ ਚੁੱਪੀ ਵੱਟ ਲਈ ਹੈ। ਨਵੇਂ ਫੈਸਲਿਆਂ ਦੇ ਬਾਰੇ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਜਦੋਂ ਸੰਜੇ ਸਿੰਘ ਤੋਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਪਾਰਦਰਸ਼ਤਾ ਦਾ ਦਮ ਭਰਨ ਵਾਲੇ ਨੇਤਾ ਜੀ ਨੇ ਪਿਛਲੀਆਂ ਗਲਤੀਆਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਨ ਹਾਣੀ ਦੇ ਕੇਸ 'ਚ ਪੇਸ਼ੀ 'ਤੇ ਆਏ 'ਆਪ' ਆਗੂ ਸੰਜੇ ਸਿੰਘ ਨੂੰ ਅਦਾਲਤ ਵਲੋਂ ਜੁਲਾਈ ਮਹੀਨੇ ਦੀ ਤਾਰੀਕ ਦਿੱਤੀ ਗਈ ਹੈ।