ਰੋਜ਼ ਡੇ... ਆਜ ਬੜੀ ਉਲਝਨ ਮੇਂ ਹੂੰ, 'ਗੁਲਾਬ' ਕੋ ਗੁਲਾਬ ਕੈਸੇ ਦੂੰ

02/07/2019 3:55:36 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— 'ਆਜ ਬੜੀ ਉਲਝਨ ਮੇਂ ਹੂੰ, ਗੁਲਾਬ ਕੋ ਗੁਲਾਬ ਕੈਸੇ ਦੂੰ'। ਜੀ ਹਾਂ, ਸਾਲ ਭਰ ਤੋਂ ਵੈਲੇਨਟਾਈਨ ਦੇ ਇੰਤਜ਼ਾਰ 'ਚ ਦਿਲ ਹੀ ਦਿਲ 'ਚ ਜਿੱਥੇ ਹੋ ਰਹੇ ਪਿਆਰ ਦੇ ਇਜ਼ਹਾਰ ਦਾ ਇੰਤਜ਼ਾਰ ਅੱਜ ਖ਼ਤਮ ਹੋ ਗਿਆ। ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨ ਲਈ ਵੈਲੇਨਟਾਈਨ ਡੇ ਅਜਿਹਾ ਦਿਨ ਹੈ, ਜਿਸ ਦਾ ਨੌਜਵਾਨ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਇਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਨੌਜਵਾਨ ਵੀਰਵਾਰ ਨੂੰ ਗੁਲਾਬ ਦੇ ਕੇ ਅੱਖਾਂ ਹੀ ਅੱਖਾਂ 'ਚ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ। ਵੈਲੇਨਟਾਈਨ ਡੇ ਹੁਣ ਇਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਣ ਲੱਗਾ ਹੈ। ਵੈਲੇਨਟਾਈਨ ਡੇ ਪੱਛਮੀ ਸੱਭਿਅਤਾ ਦੀ ਦੇਣ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੂਰੇ ਉੱਤਰ ਭਾਰਤ 'ਚ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ ਹੈ। ਇਸ ਤੋਂ ਪਹਿਲਾਂ ਵੈਲੇਨਟਾਈਨ ਡੇ ਬਾਰੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਸੀ ਪਰ ਸੋਸ਼ਲ ਮੀਡੀਆ ਦੇ ਵਧਦੇ ਕਦਮ ਨਾਲ ਵੈਲੇਨਟਾਈਨ ਡੇ ਕਾਫ਼ੀ ਲੋਕਪ੍ਰਿਅ ਹੋ ਗਿਆ ਹੈ। ਵੈਲੇਨਟਾਈਨ ਵੀਕ ਦੀ ਸ਼ੁਰੂਆਤ ਅੱਜ ਰੋਜ਼ ਡੇ ਨਾਲ ਹੋ ਰਹੀ ਹੈ। ਵੈਸੇ ਤਾਂ ਲਾਲ ਗੁਲਾਬ ਨੂੰ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਰੋਜ਼ ਡੇ 'ਤੇ ਲਾਲ, ਪੀਲੇ ਅਤੇ ਗੁਲਾਬੀ ਗੁਲਾਬਾਂ ਦਾ ਜਲਵਾ ਰਹਿੰਦਾ ਹੈ। ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਹੈ, ਗੁਲਾਬੀ ਰੰਗ ਦਾ ਗੁਲਾਬ ਕਿਸੇ ਖਾਸ ਲਈ ਹੁੰਦਾ ਹੈ। ਇਹ ਦੋਨੋਂ ਗੁਲਾਬ ਤੁਹਾਡੇ ਦਿਲ ਦੀ ਗੱਲ ਆਸਾਨੀ ਨਾਲ ਕਹਿ ਦਿੰਦੇ ਹਨ। ਲਾਲ ਗੁਲਾਬ ਦੇ ਕੇ ਦਿਲ ਦੀ ਗੱਲ ਬਿਆਨ ਕਰਨ ਜਾਂਦੇ ਸਮੇਂ ਸਾਹ ਅਟਕਿਆ ਰਹਿੰਦਾ ਹੈ, ਪੀਲੇ ਅਤੇ ਗੁਲਾਬੀ ਰੰਗ ਦਾ ਗੁਲਾਬ ਇਸ ਡਰ ਨੂੰ ਖ਼ਤਮ ਕਰਦੇ ਹਨ।

ਰੋਜ਼ ਡੇ ਰਿਸ਼ਤਿਆਂ ਨੂੰ ਇਕ ਮਾਲਾ 'ਚ ਪਿਰਾਉਣ ਦਾ ਵਧੀਆ ਤਰੀਕਾ :
ਕਮਲ ਗੁਪਤਾ ਬੱਬੂ ਦਾ ਕਹਿਣਾ ਹੈ ਕਿ ਵੈਲੇਨਟਾਈਨ ਦੀ ਤਰ੍ਹਾਂ ਹੀ ਰੋਜ਼ ਡੇ ਵੀ ਰਿਸ਼ਤਿਆਂ ਨੂੰ ਇਕ ਮਾਲਾ 'ਚ ਪਿਰਾਉਣ ਦਾ ਵਧੀਆ ਤਰੀਕਾ ਹੈ। ਹਰ ਵਿਅਕਤੀ ਲਈ ਹਰ ਰਿਸ਼ਤਾ ਇਕ ਨਵਾਂ ਰੂਪ ਲੈਂਦਾ ਹੈ। ਦੋਸਤ, ਗੁਆਂਢੀ, ਪਤੀ-ਪਤਨੀ, ਭੈਣ-ਭਰਾ ਬਹੁਤ ਸਾਰੇ ਅਜਿਹੇ ਰਿਸ਼ਤੇ ਹਨ ਜੋ ਸਾਡੇ ਲਈ ਬਹੁਤ ਖਾਸ ਹਨ ਤਾਂ ਹੀ ਹਰ ਰਿਸ਼ਤੇ ਲਈ ਬਾਜ਼ਾਰ 'ਚ ਇਕ ਅਲੱਗ ਰੰਗ ਦਾ ਗੁਲਾਬ ਮੌਜੂਦ ਹੈ। ਇਨ੍ਹਾਂ ਗੁਲਾਬਾਂ ਨੂੰ ਤੁਸੀਂ ਆਪਣੇ ਰਿਸ਼ਤੇ ਅਨੁਸਾਰ ਚੋਣ ਕਰ ਕੇ ਆਪਣੇ ਖਾਸ ਲੋਕਾਂ ਨੂੰ ਭੇਟ ਕਰ ਸਕਦੇ ਹੋ। ਹਰ ਨਵੇਂ ਰਿਸ਼ਤੇ ਦਾ ਆਗਾਜ਼ ਖੂਬਸੂਰਤ ਤੋਹਫ਼ੇ ਨਾਲ ਕਰਨ ਦਾ ਰਿਵਾਜ਼ ਸਾਡੀ ਪ੍ਰੰਪਰਾ 'ਚ ਸਾਲਾਂ ਤੋਂ ਰਿਹਾ ਹੈ।

ਸਮੇਂ  ਨਾਲ ਵਧਿਆ ਵੈਲੇਨਟਾਈਨ ਡੇ ਦਾ ਦਾਇਰਾ :
ਅੰਕਿਤ ਜੈਨ ਦਾ ਕਹਿਣਾ ਹੈ ਕਿ ਰੋਜ਼ ਡੇ ਵੈਲੇਨਟਾਈਨ ਵੀਕ ਦਾ ਪਹਿਲਾ ਦਿਨ ਜੋ ਹਰ ਸਾਲ 7 ਫਰਵਰੀ ਨੂੰ ਮਨਾਇਆ ਜਾਂਦਾ ਹੈ। ਵੈਸੇ ਤਾਂ ਵੈਲੇਟਾਈਨ ਡੇ ਖਾਸ ਤੌਰ 'ਤੇ ਨੌਜਵਾਨ ਪ੍ਰੇਮੀਆਂ ਲਈ ਬਹੁਤ ਹੀ ਖਾਸ ਹੁੰਦਾ ਹੈ ਪਰ ਹੁਣ ਹੌਲੀ-ਹੌਲੀ ਸਮੇਂ ਨਾਲ ਵੈਲੇਨਟਾਈਨ ਡੇ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ। ਹੁਣ ਤਾਂ ਰੋਜ਼ ਡੇ ਦੇ ਦਿਨ ਹਰ ਕੋਈ ਆਪਣੇ ਦੋਸਤਾਂ, ਗੁਆਂਢੀਆਂ, ਪਤੀ-ਪਤਨੀ, ਭੈਣ-ਭਰਾ ਤੱਕ ਨੂੰ ਫੁਲ ਦਿੰਦਾ ਹੈ।

cherry

This news is Content Editor cherry