ਸੁਖਬੀਰ ਦੀ ਗੱਡੀ ''ਤੇ ਜੁੱਤੀ ਸੁੱਟਣ ਵਾਲਿਆਂ ਨੂੰ ਮਿਲੀ ਜ਼ਮਾਨਤ

12/22/2018 10:39:40 AM

ਸੰਗਰੂਰ(ਪ੍ਰਿੰਸ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ 'ਤੇ ਜੁੱਤੀ ਸੁੱਟਣ ਵਾਲੇ ਸਥਾਨਕ ਜ਼ਿਲਾ ਜੇਲ ਵਿਚ ਬੰਦ 6 ਸਿੱਖ ਕਾਰਕੁਨਾਂ ਵਿਚੋਂ 5 ਦੀ ਜ਼ਮਾਨਤ ਦੀ ਅਰਜ਼ੀ ਵਧੀਕ ਸੈਸ਼ਨ ਅਦਾਲਤ ਵਲੋਂ ਮਨਜ਼ੂਰ ਕਰ ਲਈ ਗਈ ਹੈ। ਜੇਲ ਵਿਚ ਬੰਦ ਇਨ੍ਹਾਂ ਸਿੱਖ ਕਾਰਕੁਨਾਂ ਦੀ ਰਿਹਾਈ ਸੋਮਵਾਰ ਤੱਕ ਹੋਣ ਦੀ ਉਮੀਦ ਹੈ।

ਸਿੱਖ ਕਾਰਕੁਨਾਂ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਜਗਮੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਚਲਾਨ ਪੇਸ਼ ਹੋਣ ਮਗਰੋਂ ਸਿੱਖ ਕਾਰਕੁਨਾਂ ਦੀ ਜ਼ਮਾਨਤ ਦੀ ਅਰਜ਼ੀ ਜ਼ਿਲਾ ਸੈਸ਼ਨ ਕੋਰਟ ਵਿਚ ਲਗਾਈ ਗਈ ਸੀ ਜਿਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਵਿਚ ਹੋਈ। ਅਦਾਲਤ ਵਲੋਂ ਪੰਜ ਸਿੱਖ ਭਾਈ ਬਚਿੱਤਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਛੁੱਟੀਆਂ ਹੋ ਗਈਆਂ ਹਨ। ਸੋਮਵਾਰ ਨੂੰ ਅਗਲੀ ਪ੍ਰਕਿਰਿਆ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਹੋਵੇਗੀ ਜਿੱਥੇ ਜ਼ਮਾਨਤ ਸਬੰਧੀ ਦਸਤਾਵੇਜ਼ ਮੁਕੰਮਲ ਹੋਣ ਮਗਰੋਂ ਰਿਹਾਈ ਸੰਭਵ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਇਕ ਸਿੱਖ ਕਾਰਕੁਨ ਗੁਰਜੰਟ ਸਿੰਘ ਵੱਲੋਂ ਜ਼ਮਾਨਤ ਲਈ ਅਰਜ਼ੀ ਨਹੀਂ ਲਗਾਈ ਸੀ ਜਦਕਿ ਪੰਜ ਸਿੱਖ ਕਾਰਕੁਨਾਂ ਵੱਲੋਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ।

cherry

This news is Content Editor cherry