...ਤੇ ਇਸ ਲਈ ਨਹੀਂ ਹੋਇਆ 'ਆਪ' ਤੇ ਟਕਸਾਲੀਆਂ ਵਿਚਾਲੇ ਗਠਜੋੜ (ਵੀਡੀਓ)

03/18/2019 10:22:50 AM

ਸੰਗਰੂਰ(ਰਾਜੇਸ਼)— ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਗਠਜੋੜ ਸਬੰਧੀ ਜੋ ਗੱਲਬਾਤ ਦਾ ਦੌਰ ਚੱਲ ਰਿਹਾ ਸੀ, ਉਹ ਲੱਗਭਗ ਖਤਮ ਹੋ ਗਿਆ ਹੈ। ਦੋਵਾਂ ਪਾਰਟੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਦੱਸਿਆ ਕਿ ਟਕਸਾਲੀਆਂ ਦਾ 'ਮੋਦੀ ਪ੍ਰੇਮ' ਤੇ ਆਨੰਦਪੁਰ ਸਾਹਿਬ ਸੀਟ ਦਾ ਰੇੜਕਾ ਦੋਵੇਂ ਪਾਰਟੀਆਂ ਦੇ ਗਠਜੋੜ 'ਚ ਰੋੜਾ ਸਾਬਤ ਹੋਇਆ।

ਚੀਮਾ ਨੇ ਦੱਸਿਆ ਕਿ ਇਕ ਤਾਂ ਟਕਸਾਲੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਛੱਡਣ ਲਈ ਤਿਆਰ ਨਹੀਂ ਸੀ ਤੇ ਦੂਜਾ ਉਹ ਪੀ.ਐਮ. ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ ਪਰ ਆਮ ਆਦਮੀ ਪਾਰਟੀ ਨੂੰ ਇਹ ਦੋਵੇਂ ਸ਼ਰਤਾਂ ਮਨਜ਼ੂਰ ਨਹੀਂ ਸਨ, ਜਿਸ ਕਾਰਨ ਗਠਜੋੜ ਸਬੰਧੀ ਗੱਲ ਸਿਰੇ ਨਹੀਂ ਚੜ੍ਹੀ। ਦੱਸਣਯੋਗ ਹੈ ਕਿ ਅਕਾਲੀ ਦਲ ਟਕਸਾਲੀ ਦੀ ਪੰਜਾਬ ਡੈਮੋਕ੍ਰੈਟਿਕ ਐਲਾਂਇੰਸ ਨਾਲ ਵੀ ਗਠਜੋੜ ਲਈ ਗੱਲਬਾਤ ਚੱਲ ਰਹੀ ਸੀ, ਜੋ ਫਿਲਹਾਲ ਠੰਡੇ ਬਸਤੇ 'ਚ ਦਿਖਾਈ ਦੇ ਰਹੀ ਹੈ।

cherry

This news is Content Editor cherry