'ਬਾਦਲ ਦੇ ਸਾਈਕਲ' 'ਤੇ ਚੜ੍ਹ ਕੇ ਕੈਪਟਨ ਤੈਅ ਕਰਨਗੇ ਲੋਕ ਸਭਾ 2019 ਦਾ ਸਫਰ

01/04/2019 3:56:39 PM

ਸੰਗਰੂਰ(ਵੈੱਬ ਡੈਸਕ)— ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਕਾਂਗਰਸ ਸਰਕਾਰ ਨੇ 'ਮਾਈ ਭਾਗੋ ਵਿੱਦਿਆ ਯੋਜਨਾ' ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਪਿਛਲੀ ਵਾਰ 2016 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸ਼ਾਸਨ ਦੌਰਾਨ ਇਸ ਯੋਜਨਾ ਤਹਿਤ ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ ਗਈਆਂ ਸਨ ਅਤੇ ਹੁਣ ਕੈਪਟਨ ਅਮਰਿੰਦ ਸਿੰਘ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਦਰਮਿਆਨ 1.40 ਲੱਖ ਸਾਈਕਲਾਂ ਵੰਡਣ ਦਾ ਫੈਸਲਾ ਲਿਆ ਹੈ।

ਸਮਾਜਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਭਾਗ ਦੀ ਡਾਇਰੈਕਟਰ ਕਵਿਤਾ ਸਿੰਘ ਨੇ ਕਿਹਾ 'ਅਸੀਂ ਸਾਰੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਸੂਚੀ ਪ੍ਰਾਪਤ ਕਰ ਲਈ ਹੈ। ਫੰਡਾਂ ਦਾ ਇਤਜ਼ਾਮ ਵੀ ਕਰ ਲਿਆ ਗਿਆ ਹੈ। ਇੱਥੋਂ ਤੱਕ ਕਿ ਸਾਈਕਲ ਬਣਾਉਣ ਵਾਲੀਆਂ ਵੱਖ-ਵੱਖ ਫਰਮਾਂ ਨੂੰ ਵੀ ਸਾਈਕਲਾਂ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਸਰਕਾਰ ਇਕ ਸਾਈਕਲ 'ਤੇ 2,571 ਰੁਪਏ ਖਰਚ ਕਰ ਰਹੀ ਹੈ। ਇਹ ਸਾਈਕਲਾਂ ਜਨਵਰੀ ਦੇ ਅੰਤ ਜਾਂ ਫਿਰ ਫਰਵਰੀ ਦੇ ਸ਼ੁਰੂ ਵਿਚ ਵੰਡੀਆਂ ਜਾ ਸਕਦੀਆਂ ਹਨ।

ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੰਗਰੂਰ ਜ਼ਿਲੇ ਵਿਚ ਲੱਗਭਗ 8,600 ਸਾਈਕਲਾਂ ਵੰਡੀਆਂ ਜਾਣਗੀਆਂ, ਜਦਕਿ ਬਰਨਾਲਾ ਜ਼ਿਲੇ ਵਿਚ ਕਰੀਬ 2,850 ਸਾਈਕਲਾਂ ਵੰਡੀਆਂ ਜਾਣਗੀਆਂ। ਸਾਈਕਲਾਂ ਦੇ ਦਿੱਤੇ ਗਏ ਆਰਡਰ ਲਈ 2.22 ਕਰੋੜ ਰੁਪਏ ਰੱਖੇ ਗਏ ਹਨ। ਡਿਲਿਵਰੀ ਲੈਣ ਤੋਂ ਬਾਅਦ ਇਹ ਸਾਈਕਲਾਂ ਸਰਕਾਰ ਦੀ ਨੀਤੀ ਅਨੁਸਾਰ ਹੀ ਵੰਡੀਆਂ ਜਾਣਗੀਆਂ। ਉਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਯੋਜਨਾ ਨੂੰ ਜਾਰੀ ਰੱਖਣਾ ਚਾਹੀਦਾ ਸੀ। ਸਾਈਕਲਾਂ ਨੂੰ ਬਿਨਾਂ ਕਿਸੇ ਅੰਤਰਾਲ ਦੇ ਵੰਡਿਆ ਜਾਣਾ ਚਾਹੀਦਾ ਸੀ।

cherry

This news is Content Editor cherry