ਸੰਗਰੂਰ : ਕਾਤਰੋਂ ''ਚ ਹੋਈ ਗੜੇਮਾਰੀ

11/27/2019 1:57:22 AM

ਸ਼ੇਰਪੁਰ,(ਸਿੰਗਲਾ): ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋਂ ਵਿਖੇ ਦੁਪਹਿਰ ਬਾਰਸ਼ ਦੇ ਨਾਲ ਹਲਕੀ ਗੜੇਮਾਰੀ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਬਹਾਦਰ ਸਿੰਘ ਬਾਗੜੀ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਹਲਕੀ ਗੜੇਮਾਰੀ ਹੋਈ, ਜਿਸ ਨਾਲ ਠੰਡ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਸ ਗੜੇਮਾਰੀ ਨਾਲ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਹਰੇ ਚਾਰੇ ਦੀ ਫਸਲ ਦਾ ਥੋੜ੍ਹਾ ਬਹੁਤਾ ਨੁਕਸਾਨ ਜ਼ਰੂਰ ਹੋਇਆ ਹੈ। ਅੱਜ ਸਵੇਰ ਤੋਂ ਸ਼ੇਰਪੁਰ ਸਮੇਤ ਨਾਲ ਲੱਗਦੇ ਇਲਾਕੇ 'ਚ ਹਲਕੀ ਬਾਰਸ਼ ਹੋ ਰਹੀ ਸੀ। ਇਸ ਬਾਰਸ਼ ਨਾਲ ਜਿੱਥੇ ਸਰਦੀ ਰੁੱਤ ਦਾ ਆਗਾਜ਼ ਹੋ ਗਿਆ ਹੈ, ਉੱਥੇ ਇਕਦਮ ਠੰਡ ਵੀ ਵੱਧ ਗਈ ਹੈ। ਆਉਣ ਵਾਲੇ ਦਿਨਾਂ 'ਚ ਧੁੰਦ ਦੇ ਵੱਧ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।