ਸੰਗਰੂਰ : ਸਕੂਲ 'ਚ ਪਿੰਡ ਭਾਈਕੀ ਦੇ ਸਰਪੰਚ ਨੇ ਬਣਵਾਇਆ 'ਇੰਡੀਆ ਗੇਟ' (ਵੀਡੀਓ)

11/23/2019 3:33:21 PM

ਸੰਗਰੂਰ (ਰਾਜੇਸ਼ ਕੋਹਲੀ) : ਸਰਕਾਰੀ ਸਕੂਲ ਦਾ ਨਾਂ ਲੈਂਦਿਆਂ ਹੀ ਅੱਖਾਂ ਅੱਗੇ ਖਸਤਾਹਾਲ ਕਮਰਿਆਂ ਤੇ ਜੰਗਲ ਬਣੇ ਪਲੇਅ ਗਰਾਊਂਡ ਦੀ ਤਸਵੀਰ ਘੁੰਮਣ ਲੱਗਦੀ ਹੈ ਪਰ ਇਸ ਖਿਆਲ ਨੂੰ ਗਲਤ ਸਾਬਿਤ ਕਰ ਰਿਹਾ ਹੈ ਸੰਗਰੂਰ ਦੇ ਪਿੰਡ ਭਾਈਕੀ ਪਸ਼ੌਰ ਦੇ ਸਰਕਾਰੀ ਸਕੂਲ ਦਾ ਇਹ ਜੁਮੈਟਰੀਕਲ ਪਾਰਕ।

ਹਿੰਦੀ, ਮੈਥ, ਇੰਗਲਿਸ਼ ਹਰ ਵਿਸ਼ੇ ਦੀ ਜਾਣਕਾਰੀ ਤੋਂ ਇਲਾਵਾ ਭਾਰਤ, ਪੰਜਾਬ, ਜ਼ਿਲੇ ਤੇ ਪਿੰਡ ਦਾ ਨਕਸ਼ਾ ਵੀ ਬਣਾਇਆ ਗਿਆ ਹੈ। ਇਥੋਂ ਤੱਕ ਕਿ ਇੰਡੀਆ ਗੇਟ, ਇਸ ਪਾਰਕ ਦੀ ਸ਼ਾਨ ਹੈ। ਪਿੰਡ ਦੇ ਸਰਪੰਚ ਨੇ ਸਕੂਲ ਦੇ ਪਾਰਕ ਨੂੰ ਇੰਨੀ ਸੋਹਣੀ ਦਿੱਖ ਦਿੱਤੀ ਹੈ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਵੇ। ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਸ ਪਾਰਕ ਦਾ ਉਦਘਾਟਨ ਕੀਤਾ ਤੇ ਇਥੇ ਬਣੇ ਇੰਡੀਆ ਗੇਟ ਬਾਰੇ ਜਾਣਕਾਰੀ ਦਿੱਤੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਕੂਲ ਦਾ ਮੈਦਾਨ ਬਿਲਕੁਲ ਜੰਗਲ ਬਣ ਗਿਆ ਸੀ, ਜਿਸ ਦੀ ਜਗ੍ਹਾ 'ਤੇ ਪੰਚਾਇਤ ਨੇ ਇਹ ਪਾਰਕ ਬਣਾ ਦਿੱਤਾ। ਇਸ ਦਾ ਲਾਭ ਬੱਚਿਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਹੋ ਰਿਹਾ ਹੈ। ਇੰਨਾ ਹੀ ਨਹੀਂ ਸਰਕਾਰ ਤੋਂ ਮਿਲੀ ਗ੍ਰਾਂਟ ਨਾਲ ਪਿੰਡ 'ਚ ਇਕ ਆਯੂਰਵੈਦਿਕ ਡਿਸਪੈਂਸਰੀ ਵੀ ਬਣਾਈ ਗਈ ਹੈ।

ਸਰਪੰਚ ਦੇ ਇਸ ਉਪਰਾਲੇ ਤੋਂ ਜਿਥੇ ਪਿੰਡ ਵਾਸੀ ਖੁਸ਼ ਹਨ, ਉਥੇ ਹੀ ਸਕੂਲ ਇੰਚਾਰਜ ਨੇ ਦੱਸਿਆ ਕਿ ਇਸ ਪਾਰਕ ਦਾ ਬੱਚਿਆਂ ਨੂੰ ਕਾਫੀ ਲਾਭ ਮਿਲੇਗਾ ਤੇ ਖੇਡ ਦੇ ਨਾਲ-ਨਾਲ ਬੱਚੇ ਬਹੁਤ ਕੁਝ ਸਿੱਖ ਵੀ ਸਕਣਗੇ। ਉਧਰ ਬੱਚੇ ਵੀ ਇਸ ਪਾਰਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪਿੰਡ ਦਾ ਇਹ ਪਾਰਕ ਜਿਥੇ ਆਪਣੇ ਆਪ 'ਚ ਮਿਸਾਲ ਹੈ, ਉਥੇ ਹੀ ਪਿੰਡ ਦੇ ਸਰਪੰਚ ਦੀ ਸੋਚ ਵੀ ਕਾਬਿਲ-ਏ-ਤਾਰੀਫ ਹੈ। ਦੂਜੇ ਪਿੰਡਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਸਾਰੇ ਪਿੰਡ ਖੁਸ਼ਹਾਲ ਤੇ ਵਿਕਸਿਤ ਹੋ ਸਕਣ।

cherry

This news is Content Editor cherry