ਜਿੱਤਦੇ ਹੀ ਭਗਵੰਤ ਮਾਨ ਨੇ ਮੰਗਿਆ ਕੈਪਟਨ ਦਾ ਅਸਤੀਫਾ (ਵੀਡੀਓ)

05/24/2019 3:52:23 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਤੋਂ ਇਕ ਵਾਰ ਫਿਰ ਸੰਸਦ ਮੈਂਬਰ ਬਣ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ, ਮੇਰਾ ਤਾਂ ਸਿਰਫ ਨਾਂ ਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜ਼ਿਆਦਾ ਖੁਸ਼ੀ ਉਸ ਦਿਨ ਹੋਵੇਗੀ ਜਦੋਂ ਮੇਰੀ ਗੱਡੀ ਦੇ ਅੱਗੇ ਚੱਲਣ ਵਾਲੇ ਬੇਰੁਜ਼ਗਾਰ ਨੌਜਵਾਨਾਂ ਦੇ ਕਾਫਲੇ ਘੱਟ ਹੋ ਜਾਣਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਜਾਏਗਾ। ਉਨ੍ਹਾਂ ਕਿਹਾ ਕਿ ਮੇਰੀ ਪਹਿਲ ਇਹੀ ਰਹੇਗੀ ਕਿ ਇਨ੍ਹਾਂ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾਏ। ਇਸ ਦੌਰਾਨ ਮਾਨ ਨੇ ਕੈਪਟਨ ਦੇ ਆਪਣੇ ਵਿਧਾਇਕਾਂ ਨੂੰ ਧਮਕੀ ਦੇਣ ਵਾਲੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਕੇਵਲ ਢਿੱਲੋਂ ਨੂੰ ਸਿੰਗਲਾ ਨੇ ਨਹੀਂ ਕੈਪਟਨ ਨੇ ਹਰਾਇਆ ਹੈ। ਇਸ ਲਈ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਇਸ ਮੌਕੇ ਜਦੋਂ ਪੱਤਰਕਾਰ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਸਾਰੀਆਂ ਪਾਰਟੀਆਂ ਤੁਹਾਨੂੰ ਹਰਾਉਣਾ ਚਾਹੁੰਦੀਆਂ ਸਨ ਤਾਂ ਇਸ 'ਤੇ ਮਾਨ ਨੇ ਕਿਹਾ ਕਿ ਉਹ ਇਕ ਲੱਖ ਗਿਆਰਾਂ ਹਜ਼ਾਰ ਇਕ ਸੌ ਗਿਆਰਾਂ ਵੋਟਾਂ ਨਾਲ ਜਿੱਤੇ ਹਨ ਅਤੇ ਪ੍ਰਮਾਤਮਾ ਵੀ ਇਹੀ ਚਾਹੁੰਦਾ ਹੈ ਕਿ ਮੈਂ ਇਕ ਨੰਬਰ 'ਤੇ ਬਣਿਆ ਰਹਾਂ। ਮਾਨ ਨੇ ਕਿਹਾ ਕਿ ਮੈਨੂੰ ਭੰਡ ਅਤੇ ਸ਼ਰਾਬੀ ਕਹਿਣ ਵਾਲਿਆਂ ਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਹੈ ਅਤੇ ਉਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। ਇਸ ਲਈ ਹੁਣ ਉਹ ਚੁੱਪ ਕਰ ਜਾਣ ਅਤੇ ਮੈਨੂੰ ਕੰਮ ਕਰਨ ਦੇਣ।

ਸੁਖਪਾਲ ਖਹਿਰਾ ਨੂੰ ਵਧਾਈ ਦਿੰਦੇ ਹੋਏ ਮਾਨ ਕਿਹਾ ਕਿ ਜਿਸ ਕੰਮ ਲਈ ਉਹ ਬਠਿੰਡਾ ਗਏ ਸਨ ਉਹ ਕੰਮ ਉਨ੍ਹਾਂ ਨੇ ਕਰ ਦਿੱਤਾ ਹੈ। ਇਸ ਲਈ ਹੁਣ ਖਹਿਰਾ ਦਾ ਨਾਂ ਵੀ ਬੇਅਦਬੀ ਦੇ ਦੋਸ਼ੀਆਂ ਦੀ ਲੀਸਟ ਵਿਚ ਆ ਜਾਣਾ ਚਾਹੀਦਾ ਹੈ।

cherry

This news is Content Editor cherry