ਧਰਮਿੰਦਰ ਦੇ ਇਸ ਟਵੀਟ ਨਾਲ ਹਰਪਾਲ ਚੀਮਾ ਹੋਏ ਬਾਗੋਬਾਗ (ਵੀਡੀਓ)

07/04/2019 4:48:31 PM

ਸੰਗਰੂਰ/ਚੰਡੀਗੜ੍ਹ (ਵੈੱਬ ਡੈਸਕ) : ਬਾਲੀਵੁੱਡ ਸੁਪਰਸਟਾਰ ਧਰਮਿੰਦਰ ਵੱਲੋਂ ਕੀਤੇ ਟਵੀਟ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਬਾਗੋਬਾਗ ਹਨ। ਦਰਅਸਲ, ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸੰਨੀ ਦਿਓਲ ਨੂੰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮ. ਪੀ. ਭਗਵੰਤ ਮਾਨ ਕੋਲੋਂ ਕੁੱਝ ਸਿਖ ਲੈਣ ਦੀ ਸਲਾਹ ਦਿੱਤੀ ਹੈ, ਜਿਸ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਟਵੀਟ ਕਰਦੇ ਹੋਏ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਅੱਗੇ ਲਿਖਿਆ ਹੈ ਪੰਜਾਬ ਨੂੰ ਆਪਣੇ ਸਰਜਮੀਂ ਨਾਲ ਪਿਆਰ ਕਰਨ ਵਾਲਿਆਂ ਦੀ ਜ਼ਰੂਰਤ ਹੈ।

ਦਰਅਸਲ ਸੰਨੀ ਦੇ ਇਕ ਫੈਨ ਨੇ ਸੰਨੀ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਤੇ ਕੁਮੈਂਟ ਕਰਦੇ ਹੋਏ ਧਰਮਿੰਦਰ ਨੇ ਲਿਖਿਆ 'ਸੰਨੀ, ਮੇਰੇ ਬੇਟੇ, ਸੰਗਰੂਰ ਤੋਂ ਸਾਂਸਦ ਮੇਰੇ ਬੇਟੇ ਵਰਗੇ ਹੀ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋ। ਭਾਰਤ ਮਾਂ ਦੀ ਸੇਵਾ ਲਈ ਕਿੰਨਾਂ ਬਲਿਦਾਨ ਦਿੱਤਾ। ਜਿਊਂਦੇ ਰਹੋ ਮਾਨ, ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।'  ਧਰਮਿੰਦਰ ਦੀ ਇਸ ਸਲਾਹ ਤੋਂ ਬਾਅਦ ਹਰ ਕੋਈ ਹੈਰਾਨ ਹੈ, ਜਿਸ ਫੈਨ ਦੀ ਫੋਟੋ 'ਤੇ ਧਰਮਿੰਦਰ ਨੇ ਕੁਮੈਂਟ ਕੀਤਾ ਸੀ ਉਹ ਤਾਂ ਬਾਗੋਬਾਗ ਹੋ ਗਿਆ।

ਦੱਸ ਦੇਈਏ ਕਿ ਭਗਵੰਤ ਮਾਨ ਲੋਕ ਸਭਾ ਵਿਚ ਬੜੀ ਬੇਬਾਕੀ ਨਾਲ ਪੰਜਾਬ ਦੇ ਮੁੱਦੇ ਚੁੱਕ ਰਹੇ ਹਨ ਤੇ ਦੂਜੇ ਪਾਸੇ ਸੰਨੀ ਦਿਓਲ ਨੇ ਆਪਣੇ ਕੰਮਾਂ ਲਈ ਇਕ ਨੁਮਾਇੰਦਾ ਚੁਣ ਲਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਦੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚ ਹੁਣ ਸੰਨੀ ਦੇ ਪਿਤਾ ਧਰਮਿੰਦਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

cherry

This news is Content Editor cherry