ਮੈਂ ਸ਼ਰਾਬ ਪੀਤੀ, ਲੋਕਾਂ ਦਾ ਖੂਨ ਨਹੀਂ ਪੀਤਾ : ਭਗਵੰਤ ਮਾਨ (ਵੀਡੀਓ)

01/24/2019 12:46:53 PM

ਸੰਗਰੂਰ— ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਿਆਸਤ ਵਿਚ ਹੱਲਚਲ ਸ਼ੁਰੂ ਹੋ ਗਈ ਹੈ। ਕੋਈ ਮਾਨ ਦੇ ਇਸ ਐਲਾਨ ਨੂੰ ਚੰਗਾ ਕਹਿ ਰਿਹਾ ਹੈ ਅਤੇ ਕੋਈ ਇਸ ਦਾ ਮਜ਼ਾਕ ਬਣਾ ਰਿਹਾ ਹੈ, ਕਿਉਂਕਿ ਵੱਡੇ ਸਿਆਸੀ ਘਰਾਣਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਪਰਿਵਾਰ ਦਾ ਮੁੰਡਾ ਜਿੱਤ ਕੇ ਰਾਜਨੀਤੀ ਵਿਚ ਕਿਵੇਂ ਆ ਗਿਆ। ਮਾਨ ਦਾ ਕਹਿਣਾ ਹੈ ਕਿ ਉਹ ਇੰਨੀ ਪੀਂਦਾ ਨਹੀਂ ਸੀ ਕਿ ਜਿੰਨਾਂ ਉਸ ਨੂੰ ਬਦਨਾਮ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੈਨੂੰ ਬਦਨਾਮ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਡਰਦੇ ਹਨ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇ ਮੈਂ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਹੀ ਜੇਬ 'ਚੋਂ ਪੀਂਦਾ ਸੀ ਬਾਦਲ ਅਤੇ ਕੈਪਟਨ ਵਾਂਗੂ ਲੋਕਾਂ ਦਾ ਖੂਨ ਨਹੀਂ ਸੀ ਪੀਂਦਾ। ਇਸ ਦੌਰਾਨ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਵੀ ਕਿਹਾ।

cherry

This news is Content Editor cherry