ਝੂਠੇ ਵਾਅਦੇ ਕਰਕੇ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਕੀਤਾ ਧੋਖਾ : ਢਿੱਲੋਂ

04/22/2019 4:11:15 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਪੰਜ ਸਾਲਾਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਲਈ ਚੰਗੇ ਦਿਨ ਨਹੀਂ ਲਿਆ ਸਕੇ। ਇਹ ਸ਼ਬਦ ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ 2014 ’ਚ ਲੋਕ ਸਭਾ ਦੀਆਂ ਚੋਣਾਂ ’ਚ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਦੇਸ਼ ਦੇ ਲੋਕਾਂ ਦੇ ਚੰਗੇ ਦਿਨ ਆ ਜਾਣਗੇ। ਚੰਗੇ ਦਿਨ ਤਾਂ ਕੀ ਆਉਣੇ ਸੀ ਦੇਸ਼ ਦੇ ਲੋਕਾਂ ਦਾ ਤਾਂ ਇਸ ਤੋਂ ਵੀ ਮਾਡ਼ਾ ਹਾਲ ਹੋ ਗਿਆ। ਮਹਿੰਗਾਈ ਆਸਮਾਨ ਨੂੰ ਛੂਹ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ। ਝੂਠੇ ਵਾਅਦੇ ਕਰਕੇ ਦੇਸ਼ ਦੇ ਲੋਕਾਂ ਨਾਲ ਨਰਿੰਦਰ ਮੋਦੀ ਨੇ ਧੋਖਾ ਕੀਤਾ ਹੈ। ਇਸ ਧੋਖੇ ਦਾ ਲੋਕ ਮੂੰਹ ਤੋਡ਼ ਜਵਾਬ ਦੇਣਗੇ ਅਤੇ ਪੂਰੇ ਦੇਸ਼ ’ਚ ਭਾਜਪਾ ਦਾ ਸਫਾਇਆ ਹੋ ਜਾਵੇਗਾ। ਅਕਾਲੀ ਦਲ ਦਾ ਤਾਂ ਪਹਿਲਾਂ ਹੀ ਪੰਜਾਬ ਵਿਚੋਂ ਸੂਪਡ਼ਾ ਸਾਫ ਹੈ।