ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੋਂ ਪਰਸ ਖੋਹ ਕੇ ਫਰਾਰ
Monday, Apr 08, 2019 - 04:00 AM (IST)

ਸੰਗਰੂਰ (ਜ਼ਹੂਰ/ਸ਼ਹਾਬੂਦੀਨ)- ਬੱਸ ਸਟੈਂਡ ਰੋਡ ’ਤੇ ਪੈਦਲ ਜਾ ਰਹੀਆਂ ਔਰਤਾਂ ਪਾਸੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਰਸ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਹਰਮੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਅਮਰਗਡ਼੍ਹ ਨੇ ਦੱਸਿਆ ਕਿ ਉਹ ਆਸ਼ਾ ਵਰਕਰ ਹੈ ਅਤੇ ਉਹ ਮਾਲੇਰਕੋਟਲਾ ਆਈ ਹੋਈ ਸੀ, ਜਦੋਂ ਉਹ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਦੇ ਨਜ਼ਦੀਕ ਅਗਰ ਨਗਰ ਵਾਲੀ ਗਲੀ ਵਿਚੋਂ ਬੱਸ ਸਟੈਂਡ ਤੋਂ ਅਮਰਗਡ਼੍ਹ ਲਈ ਬੱਸ ਚਡ਼੍ਹਨ ਲਈ ਬੱਸ ਸਟੈਂਡ ਵੱਲ ਨੂੰ ਜਾ ਰਹੀ ਸੀ ਤਾਂ ਰਸਤੇ ਵਿਚੋਂ ਉਸ ਕੋਲੋਂ ਮੋਟਰਸਾਈਕਲ ਸਵਾਰਾਂ ਨੇ ਪਰਸ ਖੋਹ ਲਿਆ, ਉਸਦੇ ਪਰਸ ਵਿਚ ਢਾਈ ਸੌ ਰੁਪਏ, ਪੈਨ ਕਾਰਡ, ਸ਼ਨਾਖਤੀ ਕਾਰਡ, ਏ. ਟੀ. ਐੱਮ. ਕਾਰਡ, ਡਾਇਰੀ ਅਤੇ ਮੋਬਾਇਲ ਆਦਿ ਸੀ। ਜਾਣਕਾਰੀ ਮਿਲਦੇ ਹੀ ਥਾਣਾ ਸਿਟੀ-1 ਦੇ ਮੁਖੀ ਲਖਵਿੰਦਰ ਸਿੰਘ ਨੇ ਰੋਡ ’ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਕੇ ਜਲਦ ਹੀ ਮੋਟਰਸਾਈਕਲ ਸਵਾਰਾਂ ਨੂੰ ਫਡ਼ਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਸ਼ਹਿਰ ਅੰਦਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਵਾਧਾ ਹੋਇਆ ਹੈ।