ਸੈਨਿਕ ਵਿੰਗ ਵੱਲੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਦੇਣ ’ਤੇ ਹਾਈ ਕਮਾਂਡ ਦਾ ਧੰਨਵਾਦ
Monday, Apr 08, 2019 - 04:00 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਅੱਜ ਸ਼ਹੀਦ ਜੀਤਾ ਸਿੰਘ ਮਾਰਕੀਟ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦੇ ਕੌਮੀ ਪ੍ਰਧਾਨ ਇੰਜੀ. ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਨੇ ਅਤੇ ਦੁਕਾਨਦਾਰਾਂ ਨੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇਣ ਲਈ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉੱਥੇ ਇਕ ਈਮਾਨਦਾਰ, ਨੇਕ ਅਤੇ ਨਿੱਘੇ ਸੁਭਾਅ ਦੇ ਮਾਲਕ ਅਤੇ ਨਿਮਰਤਾ ਦੇ ਪੁੰਜ ਅਤੇ ਸਿਆਸਤ ਵਿਚ ਪਿਛਲੇ 30 ਸਾਲਾਂ ਤੋਂ ਬਿਲਕੁਲ ਸਾਫ ਰਾਜਨੀਤਕ ਚਾਦਰ ਦੇ ਮਾਲਕ ਅਤੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਨੂੰ ਟਿਕਟ ਦੇਣ ਦੀ ਖੁਸ਼ੀ ਵਿਚ ਵਰਕਰਾਂ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਬੋਲਦਿਆਂ ਇੰਜ. ਸਿੱਧੂ ਨੇ ਕਿਹਾ ਕਿ ਸਮੁੱਚੇ ਜ਼ਿਲੇ ਦੀ ਲੀਡਰਸ਼ਿਪ ਸ. ਢੀਂਡਸਾ ਨੂੰ ਇਹ ਸੀਟ ਜਿਤਾ ਕੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦੀ ਝੋਲੀ ਵਿਚ ਪਾਉਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰੇਗੀ। ਇਸ ਮੌਕੇ ਜਤਿੰਦਰ ਜਿੰਮੀ ਮੈਂਬਰ ਜਨਰਲ ਕੌਂਸਲ, ਰਿੰਪੀ ਵਰਮਾ ਮੈਂਬਰ ਜਨਰਲ ਕੌਂਸਲ, ਬਲਵਿੰਦਰ ਸਿੰਘ ਸਮਾਓ ਮੈਂਬਰ ਜਨਰਲ ਕੌਂਸਲ, ਰਜਿੰਦਰ ਸਿੰਘ ਦਰਾਕਾ, ਜਰਨੇਲ ਸਿੰਘ ਸੱਲੂ, ਹਰਭਜਨ ਸਿੰਘ ਭਜੀ ਐੱਮ.ਸੀ., ਟਿੱਕੂ ਖਾਨ ਯੂਥ ਆਗੂ, ਲੈਫ. ਭੋਲਾ ਸਿੰਘ ਸਿੱਧੂ, ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਸਵਰਨ ਸਿੰਘ, ਹੌਲਦਾਰ ਅਮਰਜੀਤ ਸਿੰਘ, ਐਡਵੋਕੇਟ ਵਿਸ਼ਾਲ ਸ਼ਰਮਾ, ਸੂਬੇਦਾਰ ਗੁਰਤੇਜ ਸਿੰਘ। ਸੂਬੇਦਾਰ ਹਰਪਾਲ ਸਿੰਘ, ਹੋਲਦਾਰ ਗੁਰਪਿਆਰ ਸਿੰਘ, ਗੁਰਦੇਵ ਸਿੰਘ ਮੱਕਡ਼ਾ, ਹੌਲਦਾਰ ਗੁਲਾਬ ਸਿੰਘ , ਹੌਲਦਾਰ ਪ੍ਰਗਟ ਸਿੰਘ, ਕਰਨੈਲ ਸਿੰਘ, ਵਰੰਟ ਅਫਸਰ ਅਵਤਾਰ ਸਿੰਘ, ਵਰੰਟ ਅਫਸਰ ਜੋਰਾ ਸਿੰਘ, ਸੂਬੇਦਾਰ ਸੁਦਾਗਰ ਸਿੰਘ, ਹੌਲਦਾਰ ਦੀਵਾਨ ਸਿੰਘ, ਹੌਲਦਾਰ ਚਮਕੌਰ ਸਿੰਘ ਸੂਬੇਦਾਰ, ਗੁਰਜੰਟ ਸਿੰਘ ਨਾਈਵਾਲਾ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਸਰਪੰਚ ਬਲਦੀਪ ਸਿੰਘ, ਸਾਰਜੈਂਟ ਸਵਰਨ ਸਿੰਘ, ਆਦਿ ਹਾਜ਼ਰ ਸਨ।