ਭਾਜਪਾ ਮੰਡਲ ਧੂਰੀ ਨੇ ਪਾਰਟੀ ਦਾ 39ਵਾਂ ਸਥਾਪਨਾ ਦਿਵਸ ਮਨਾਇਆ
Monday, Apr 08, 2019 - 04:00 AM (IST)

ਸੰਗਰੂਰ (ਸੰਜੀਵ)-ਭਾਰਤੀਆ ਜਨਤਾ ਪਾਰਟੀ ਮੰਡਲ ਧੂਰੀ ਵੱਲੋਂ ਪਾਰਟੀ ਦਾ 39ਵਾਂ ਸਥਾਪਨਾ ਦਿਵਸ ਮੰਡਲ ਪ੍ਰਧਾਨ ਭੁਪੇਸ਼ ਜਿੰਦਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਭਾਜਪਾ ਧੂਰੀ ਦੇ ਇੰਚਾਰਜ ਸੁਰੇਸ਼ ਜੈਨ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਦੀ ਪਾਰਟੀ ਪ੍ਰਤੀ ਦੇਣ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਮੌਜੂਦ ਭਾਜਪਾ ਦੇ ਟਰੇਡ ਸੈੱਲ ਦੇ ਜ਼ਿਲਾ ਪ੍ਰਧਾਨ ਅੰਕੁਰ ਕਾਂਸਲ ਮਾਲੇਰਕੋਟਲਾ ਨੇ ਸੰਜੀਵ ਗਰਗ ਨੂੰ ਧੂਰੀ ਟਰੇਡ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਕਿਹਾ ਕਿ ਭਾਜਪਾ ਇਕ ਵਾਰ ਫਿਰ ਕੇਂਦਰ ’ਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਏਗੀ। ਉਨ੍ਹਾਂ ਦੇ ਨਾਲ ਹੀ ਇੰਡਸਟਰੀ ਸੈੱਲ ਦੇ ਜ਼ਿਲਾ ਪ੍ਰਧਾਨ ਸੰਜੀਵ ਚੌਧਰੀ ਨੇ ਯੋਗੇਸ਼ ਗੋਇਲ ਨੂੰ ਧੂਰੀ ਇੰਡਸਟਰੀ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕਮਲਜੀਤ ਗਰਗ ਸਾਬਕਾ ਮੰਡਲ ਪ੍ਰਧਾਨ, ਪ੍ਰਦੀਪ ਗਰਗ, ਬ੍ਰਜੇਸ਼ਵਰ ਗੋਇਲ, ਕ੍ਰਿਸ਼ਨ ਗੋਪਾਲ ਨੀਲੂ, ਹਰੀ ਕ੍ਰਿਸ਼ਨ ਮਨੀ, ਸੁਮਿੱਤਰਾ ਦੇਵੀ, ਸੁਰਜੀਤ ਕੁਮਾਰ, ਨੀਰਜ ਗਰਗ, ਮੁਨੀਸ਼ ਗੋਇਲ, ਸ਼ੰਕਰ ਕੁਮਾਰ, ਹਰੀਸ਼ ਕੁਮਾਰ, ਸੰਦੀਪ ਸਿੰਘ, ਰਜੀਵ ਕੁਮਾਰ, ਨਰਪਿੰਦਰ ਜਿੰਦਲ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਵੀ ਮੌਜੂਦ ਸਨ।