ਨਿਰਮਲ ਸਿੰਘ ਜਾਗਲ ਪੰਜਾਬ ਕਿਸਾਨ ਵਿੰਗ ਮੀਤ ਪ੍ਰਧਾਨ ਨਿਯੁਕਤ, ਵਰਕਰਾਂ ’ਚ ਖੁਸ਼ੀ ਦੀ ਲਹਿਰ

04/05/2019 4:01:09 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਬਰਨਾਲਾ ਤੋਂ ਨਿਰਮਲ ਸਿੰਘ ਜਾਗਲ ਨੂੰ ਪੰਜਾਬ ਕਿਸਾਨ ਵਿੰਗ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਨਿਯੁਕਤੀ ਨਾਲ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ। ਨਿਰਮਲ ਸਿੰਘ ਜਾਗਲ ਨੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ,ਯੂਥ ਪ੍ਰਧਾਨ ਪੰਜਾਬ ਐੱਮ ਐਲ ਏ ਗੁਰਮੀਤ ਸਿੰਘ ਮੀਤ ਹੇਹਰ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਮਾਸਟਰ ਪ੍ਰੇਮ ਕੁਮਾਰ ਸਟੇਟ ਜਰਨਲ ਸੈਕਟਰੀ, ਗੁਰਦੀਪ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ ,ਪਰਮਿੰਦਰ ਸਿੰਘ ਭੰਗੂ ਯੂਥ ਜ਼ਿਲ੍ਹਾ ਪ੍ਰਧਾਨ, ਲਵਪ੍ਰੀਤ ਦੀਵਾਨਾ ਜੁਆਇੰਟ ਸਕੱਤਰ ਅਤੇ ਸਮੂਹ ਪਾਰਟੀ ਵਲੰਟੀਅਰਾ ਨੇ ਖੁਸ਼ੀ ਜਾਹਿਰ ਕਿੱਤੀ।