ਕਰਜ਼ਾਈ ਕਿਸਾਨ ਚਡ਼੍ਹਿਆ ਕਰਜ਼ੇ ਦੀ ਭੇਟ
Tuesday, Apr 02, 2019 - 04:12 AM (IST)

ਸੰਗਰੂਰ (ਵਸ਼ਿਸ਼ਟ, ਵਿਜੇ)-ਇਕ ਹੋਰ ਕਰਜ਼ਾਈ ਕਿਸਾਨ ਵੱਲੋਂ ਫਾਹ ਲੈ ਕੇ ਆਤਮ-ਹੱਤਿਆ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਰੰਧਾਵਾ ਪੱਤੀ ਦੇ ਵਸਨੀਕ ਜੋਗਿੰਦਰ ਸਿੰਘ (55) ਪੁੱਤਰ ਕਿਸ਼ਨ ਸਿੰਘ ਸਮਾਘ ਨੇ ਅੱਜ ਸਵੇਰੇ 4 ਵਜੇ ਦੇ ਕਰੀਬ ਆਪਣੇ ਪਸ਼ੂਆਂ ਵਾਲੇ ਘਰ ਵਿਚ ਗਾਰਡਰ ਨਾਲ ਫਾਹ ਲੈ ਲਿਆ। ਜੋਗਿੰਦਰ ਸਿੰਘ ਸਵੇਰੇ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਜਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਕੀਤੀ, ਤਾਂ ਪਸ਼ੂਆਂ ਵਾਲੇ ਘਰੋਂ ਉਸ ਦੀ ਲਾਸ਼ ਲਟਕਦੀ ਮਿਲੀ । ਪਰਿਵਾਰਕ ਮੈਂਬਰਾਂ ਅਤੇ ਨੇਡ਼ਲਿਆਂ ਗੁਆਂਢੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੇ ਸਿਰ ਓ. ਬੀ. ਸੀ. ਬੈਂਕ, ਕੋਆਪ੍ਰੇਟਿਵ ਬੈਂਕ ਅਤੇ ਆਡ਼੍ਹਤੀਆਂ ਦਾ 25 ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਜੋਗਿੰਦਰ ਸਿੰਘ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਅੱਜ ਸਵੇਰੇ ਉਸ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤੀ ਹੈ ।