ਜਦ-ਜਦ ਪਾਪ ’ਚ ਵਾਧਾ ਹੁੰਦੈ ਤਾਂ ਭਗਵਾਨ ਅਵਤਾਰ ਲੈਂਦੈ : ਪੰ. ਮੋਹਨ

Tuesday, Apr 02, 2019 - 04:12 AM (IST)

ਜਦ-ਜਦ ਪਾਪ ’ਚ ਵਾਧਾ ਹੁੰਦੈ ਤਾਂ ਭਗਵਾਨ ਅਵਤਾਰ ਲੈਂਦੈ : ਪੰ. ਮੋਹਨ
ਸੰਗਰੂਰ (ਸੰਜੀਵ)-ਧਰਤੀ ’ਤੇ ਜਦ ਵੀ ਪਾਪ ’ਚ ਵਾਧਾ ਹੁੰਦਾ ਹੈ, ਤਦ ਪਾਪ ਦਾ ਨਾਸ਼ ਅਤੇ ਧਰਮ ਦੀ ਸਥਾਪਨਾ ਕਰਨ ਲਈ ਭਗਵਾਨ ਅਵਤਾਰ ਲੈਂਦੇ ਹਨ। ਇਹ ਵਿਚਾਰ ਕਰਣਪੁਰ (ਰਾਜਸਥਾਨ) ਤੋਂ ਉਚੇਚੇ ਤੌਰ ’ਤੇ ਪੁੱਜੇ ਪੰਡਤ ਗੋਪਾਲ ਮੋਹਨ ਭਾਰਦਵਾਜ ਨੇ ਲੰਘੀ ਰਾਤ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਸਥਾਨਕ ਇੱਛਾਪੂਰਣ ਸ਼੍ਰੀ ਬਾਲਾ ਜੀ ਧਾਮ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਕਥਾ ਦੇ ਮੌਕੇ ਮੌਜੂਦ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਕਥਾ ਦੌਰਾਨ ਸ਼੍ਰੀ ਰਾਮ ਜਨਮ ਦਾ ਪ੍ਰਸੰਗ ਸੁਣਾਉਂਦੇ ਹੋਏ ਕਥਾ ਵਿਆਸ ਪੰਡਤ ਗੋਪਾਲ ਮੋਹਨ ਭਾਰਦਵਾਜ ਨੇ ਕਿਹਾ ਕਿ ਭਗਵਾਨ ਰਾਮ ਨੇ ਵੀ ਧਰਤੀ ’ਤੇ ਧਰਮ ਦੀ ਸਥਾਪਨਾ ਕਰਨ ਅਤੇ ਪਾਪ ਦਾ ਨਾਸ਼ ਕਰਨ ਲਈ ਹੀ ਅਵਤਾਰ ਲਿਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਪੂਰਾ ਜੀਵਨ ਪ੍ਰੇਰਣਾ ਦੇਣ ਵਾਲਾ ਹੈ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਰਿਸ਼ਤਿਆਂ ਦੀ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਭਗਵਾਨ ਰਾਮ ਦੇ ਜਨਮ ਦੇ ਮੌਕੇ ਸੰਮਤੀ ਵੱਲੋਂ ਸੰਗਤ ਨੂੰ ਮਠਿਆਈ, ਖਿਡੌਣੇ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ, ਵਿਨੇ ਪੁਰੀ ਜੀ (ਅਮਲੋਹ ਵਾਲੇ), ਰਜਨੀਸ਼ ਗਰਗ, ਸੁਨੀਲ ਗੁਪਤਾ, ਸੁਭਾਸ਼ ਗੁਪਤਾ, ਪ੍ਰੇਮ ਗਰਗ, ਯਸ਼ਪਾਲ ਗਰਗ ਅਤੇ ਜਸਵਿੰਦਰ ਗਰਗ ਆਦਿ ਵੀ ਮੌਜੂਦ ਸਨ।

Related News