ਸਕੂਲ ’ਚ ਸਥਾਪਨਾ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਆਯੋਜਿਤ

Tuesday, Apr 02, 2019 - 04:12 AM (IST)

ਸਕੂਲ ’ਚ ਸਥਾਪਨਾ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਆਯੋਜਿਤ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਇੰਟਰਨੈਸ਼ਨਲ ਸਕੂਲ ਆਪਣਾ ਸੱਤਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਸਕੂਲ ’ਚ ਇਕ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਜੋਤੀ ਪ੍ਰਚੰਡ ਨਾਲ ਕੀਤੀ ਗਈ। ਸਕੂਲ ਦੇ ਮੈਨੇਜਮੈਂਟ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰਮੋਦ ਅਰੋਡ਼ਾ ਅਤੇ ਸਕੂਲ ਦੇ ਵਾਈਸ ਚੇਅਰਮੈਨ ਰਾਜੀਵ ਮੰਗਲਾ ਅਤੇ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਨੇ ਪਵਿੱਤਰ ਜੋਤੀ ਨੂੰ ਆਪਣੇ ਕਰ-ਕਮਲਾਂ ਨਾਲ ਉੱਜਵਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਸ਼ਬਦ ਗਾਇਨ ਨਾਲ ਈਸ਼ਵਰ ਦਾ ਧੰਨਵਾਦ ਕੀਤਾ ਗਿਆ। ਇਸ ਨਵੇਂ ਸ਼ੁੱਭ ਸਾਲ ਲਈ ਆਸ਼ੀਰਵਾਦ ਪ੍ਰਾਪਤੀ ਦੀ ਪ੍ਰਾਰਥਨਾ ਕੀਤੀ ਗਈ। ਸਕੂਲ ਦੇ ਰੇਣੂ ਸਿੰਗਲਾ ਨੇ ਆਪਣੀ ਸਪੀਚ ’ਚ ਇਕ ਸਕੂਲ ਦੀਆਂ ਉਪਲੱਬਧੀਆਂ ਨੂੰ ਗਿਣਾਇਆ ਅਤੇ ਦੂਸਰੇ ਪਾਸੇ ਸਕੂਲ ਨੂੰ ਆਰਡੀਨੇਟਰ ਜੈਸਮੀਨ ਨੇ ਬੱਚਿਆਂ ਦੇ ਵਿਕਾਸ ਲਈ ਸਕੂਲ ਵੱਲੋਂ ਕੀਤੇ ਗਏ ਯਤਨਾਂ ਨੂੰ ਸ਼ੇਅਰ ਕੀਤਾ। ਸਕੂਲ ਦੇ ਡਾਂਸ ਟੀਚਰ ਅਦਿਤੀ ਵੱਲੋਂ ਤਿਆਰ ਕਰਵਾਈ ਗਈ ਨ੍ਰਿਤ ਨਾਟਿਕਾ ਅਤੇ ਪਲੇਅ ਸਿੱਖਿਆ ਅਤੇ ਸਾਖਰਤਾ ਨੂੰ ਪੇਸ਼ ਕਰ ਰਿਹਾ ਸੀ। ਸਕੂਲ ਦੀ ਸਟੇਜ ਡੈਕੋਰੇਸ਼ਨ ਮੋਹਿਤ ਅਤੇ ਕੁਲਵੰਤ ਵੱਲੋਂ ਕੀਤੀ ਗਈ। ਕੇਕ ਕਟਿੰਗ ਸੈਰੇਮਨੀ ਨਾਲ ਸਕੂਲ ਦੇ ਜਨਮ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ। ਸਕੂੁਲ ਪ੍ਰਿੰਸੀਪਲ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਲਈ ਇਹ ਵਿਸ਼ੇਸ਼ ਦਿਨ ਹੈ, ਜਿਸ ਨਾਲ ਸਕੂਲ ਦੇ ਸਟਾਫ ਬੱਚਿਆਂ ਅਤੇ ਸਾਰੇ ਮੈਂਬਰ ਬਡ਼ੇ ਉਤਸ਼ਾਹ ਨਾਲ ਮਨਾ ਰਹੇ ਹਨ, ਜਿਨ੍ਹਾਂ ਉਪਲੱਬਧੀਆਂ ਨੂੰ ਸਕੂਲ ਨੇ ਸਿਰਫ 6 ਸਾਲ ਤੋਂ ਪ੍ਰਾਪਤ ਕੀਤਾ ਹੈ, ਉਸ ਤੋਂ 100 ਗੁਣਾ ਪ੍ਰਾਪਤੀਆਂ ਕਰ ਕੇ ਅਸੀਂ ਸਕੂਲ ਦਾ ਨਾਮ ਰੌਸ਼ਨ ਕਰਨਾ ਹੈ। ਇਸ ਮੌਕੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਇਕ ਕੁਇੱਜ਼ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ’ਚ ਬੱਚਿਆਂ ਨੂੰ ਸਕੂਲ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਜੇਤੂਆਂ ਨੂੰ ਇਨਾਮ ਦਿੱਤੇ ਗਏ।

Related News