ਪਰਮਿੰਦਰ ਢੀਂਡਸਾ ਨੇ ਪ੍ਰਤੀਨਿਧੀ ਰਿਖੀ ਨਾਲ ਕੀਤਾ ਦੁੱਖ ਸਾਂਝਾ

Tuesday, Apr 02, 2019 - 04:12 AM (IST)

ਪਰਮਿੰਦਰ ਢੀਂਡਸਾ ਨੇ ਪ੍ਰਤੀਨਿਧੀ ਰਿਖੀ ਨਾਲ ਕੀਤਾ ਦੁੱਖ ਸਾਂਝਾ
ਸੰਗਰੂਰ (ਸਿੰਗਲਾ)-ਉੱਘੇ ਸਮਾਜ ਸੇਵੀ ਅਤੇ ਲੇਖਕ ਤੇ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਤੇ ‘ਜਗ ਬਾਣੀ’ ਦੇ ਸੰਦੌਡ਼ ਤੋਂ ਪ੍ਰਤੀਨਿਧੀ ਰਾਜੇਸ਼ ਰਿਖੀ ਦੇ ਪਿਤਾ ਵਿੱਦਿਆ ਸ਼ਾਸਤਰੀ ਕਿਸ਼ਨ ਚੰਦ ਰਿਖੀ ਦੇ ਅਕਾਲ ਚਲਾਣਾ ਕਰਨ ’ਤੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਪੰਜਗਰਾਈਆਂ ਵਿਖੇ ਪਹੁੰਚ ਕੇ ਰਿਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ. ਢੀਂਡਸਾ ਨੇ ਕਿਹਾ ਕਿ ਘਰ ਦੇ ਵਿਚ ਪਿਤਾ ਦੀ ਘਾਟ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਕਿਸ਼ਨ ਚੰਦ ਇਕ ਵਿਲੱਖਣ ਸ਼ਖਸੀਅਤ ਸਨ, ਜਿਨ੍ਹਾਂ ਨੇ ਜਿੱਥੇ ਸਿੱਖਿਆ ਜਗਤ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ, ਉੱਥੇ ਸੇਵਾ ਮੁਕਤੀ ਤੋਂ ਬਾਅਦ ਲੋਕ ਸੇਵਾ ਤੇ ਵਾਤਾਵਰਣ ਦੀ ਸੇਵਾ ਦਾ ਬੀਡ਼ਾ ਚੁੱਕ ਕੇ ਰੱਖਿਆ। ਅਜਿਹੇ ਲੋਕ ਸਮਾਜ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਧਾਰਮਕ ਸ਼ਖਸੀਅਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਯੂਥ ਆਗੂ ਮਿਲਣਜੋਤ ਸਿੰਘ ਪੰਧੇਰ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾਂ, ਗੁਰਮੇਲ ਸਿੰਘ ਕੁਠਾਲਾ, ਬਲਵੀਰ ਸਿੰਘ ਕੁਠਾਲਾ, ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ, ਜਥੇਦਾਰ ਗੁਰਚਰਨ ਸਿੰਘ, ਜਥੇਦਾਰ ਦਰਸ਼ਨ ਸਿੰਘ, ਸਾਬਕਾ ਸੰਮਤੀ ਮੈਂਬਰ ਗੁਰਜੰਟ ਸਿੰਘ ਸਿੱਧੂ, ਮਾਸਟਰ ਤਰਸੇਮ ਪਾਲ, ਸਹਿਕਾਰੀ ਸਭਾ ਦੇ ਪ੍ਰਧਾਨ ਈਸ਼ਰਪਾਲ ਸਿੰਘ, ਨਰਿੰਦਰਪਾਲ ਰਿਖੀ, ਸਾਬਕਾ ਪੰਚ ਇਕਬਾਲ ਖਾਂ ਸਮੇਤ ਵੱਡੀ ਗਿਣਤੀ ਦੇ ਵਿਚ ਆਗੂ ਹਾਜ਼ਰ ਸਨ।

Related News