ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਚੇਤਨਾ ਰੈਲੀ
Tuesday, Apr 02, 2019 - 04:11 AM (IST)

ਸੰਗਰੂਰ (ਮੰਗਲਾ)- ਉਪ ਮੰਡਲ ਮੈਜਿਸਟ੍ਰੇਟ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਮਨਜੀਤ ਕੌਰ ਦੀ ਅਗਵਾਈ ਵਿਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਥੋਂ ਨੇਡ਼ਲੇ ਪਿੰਡ ਛਾਜਲੀ ਵਿਖੇ ਹਰਬੰਸ ਸਿੰਘ ਸੀ.ਡੀ.ਪੀ.ਓ.-ਕਮ-ਸਵੀਪ ਨੋਡਲ ਅਫਸਰ ਸੁਨਾਮ-101 ਅਤੇ ਦਿਡ਼੍ਹਬਾ-100 ਵੱਲੋਂ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ “ਕੰਨਫੈੱਡਰੇਸ਼ਨ ਫਾਰ ਚੈਲੇਂਜਡ ਪਰਸਨਜ਼’ ਸੁਨਾਮ ਦੇ ਪ੍ਰਧਾਨ ਅਤੇ ਜ਼ਿਲਾ ਸੰਗਰੂਰ ਦੇ ਦਿਵਿਆਂਗ ਚਿੰਨ੍ਹ ਸਤੀਸ਼ ਗੋਇਲ, ਵਿਵੇਕ ਚੌਧਰੀ ਆਪਣੇ ਸਾਥੀਆਂ ਰੋਹਿਤ ਗਰਗ, ਜਸਵੰਤ ਰਾਏ ਅਤੇ ਗੁਰਮੀਤ ਸਿੰਘ ਆਦਿ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸੈਮੀਨਾਰ ਵਿਚ ਆਂਗਣਵਾਡ਼ੀ ਵਰਕਰ ਭਵਨਦੀਪ ਕੌਰ ਸਮਰਾਓ ਵੱਲੋਂ ਸਭ ਨੂੰ ਆਉਣ ਵਾਲੀ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਨਿਰਮਾਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਸਤੀਸ਼ ਗੋਇਲ, ਵਿਵੇਕ ਚੌਧਰੀ, ਰੋਹਿਤ ਗਰਗ, ਜਸਵੰਤ ਰਾਏ, ਗੁਰਮੀਤ ਸਿੰਘ ਅਤੇ ਸਰਕਲ ਸੁਪਰਵਾਈਜ਼ਰ ਗੁਰਪਿੰਦਰਪਾਲ ਕੌਰ, ਆਂਗਣਵਾਡ਼ੀ ਵਰਕਰਾਂ ਵਿਚੋਂ ਸ਼ਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਰਾਣੀ ਕੌਰ, ਪਰਮਜੀਤ ਕੌਰ ਸਮਰਾਓ, ਹਰਵਿੰਦਰਜੀਤ ਕੌਰ, ਬਬਨਦੀਪ ਕੌਰ, ਜਸਪਾਲ ਕੌਰ, ਜਸਵਿੰਦਰ ਕੌਰ, ਰਾਜ ਰਾਣੀ, ਕੁਲਜੀਤ ਕੌਰ ਗੋਬਿੰਦਗਡ਼੍ਹ ਜੇਜੀਆਂ ਅਤੇ ਹੈਲਪਰਾਂ ਵਿਚੋਂ ਮਨਜੀਤ ਕੌਰ, ਕਿਰਨਾ, ਭੋਲੀ, ਕਿਰਨਜੀਤ ਕੌਰ, ਕੁਸ਼ੱਲਿਆ ਦੇਵੀ, ਮਾਇਆ, ਰਾਣੀ ਕੌਰ, ਜਸਵੀਰ ਕੌਰ, ਹਰਪਾਲ ਕੌਰ, ਸੁਮਨ ਆਦਿ ਵੱਲੋਂ ਸਾਂਝੇ ਤੌਰ ’ਤੇ ਨੌਜਵਾਨ ਵਰਗ ਅਤੇ ਦਿਵਿਆਂਗ ਵਰਗ ਨੂੰ ਅਪੀਲ ਕਰਦੇ ਹੋਏ ਪਿੰਡ ਵਿਚ ਇਕ ਚੇਤਨਾ ਰੈਲੀ ਕੱਢੀ ਗਈ। ਜਿਸ ਨੂੰ ਪਿੰਡ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ, ਜੋ ਕਿ ਇਕ ਵੱਡੇ ਕਾਫਲੇ ਦੇ ਰੂਪ ਵਿਚ ਬਣ ਗਿਆ। ਪਿੰਡ ਦੇ ਲੋਕਾਂ ਨੇ ਇਸ ਕਾਫਲੇ ਵਿਚ ਹਿੱਸਾ ਲੈ ਕੇ ਵੱਡਾ ਸਹਿਯੋਗ ਦਿੱਤਾ।