ਵੈੱਲਫੇਅਰ ਕਲੱਬ ਦੇ ਸੇਵਕ ਸਿੰਘ ਬਣੇ ਪ੍ਰਧਾਨ
Tuesday, Mar 26, 2019 - 04:20 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਪ੍ਰਭੂ ਕ੍ਰਿਪਾ ਸਹਾਰਾ ਵੈੱਲਫੇਅਰ ਕਲੱਬ ਰਜਿ. ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਸਰਪ੍ਰਸਤ ਪਵਨ ਪਰਿੰਦਾ ਦੀ ਅਗਵਾਈ ’ਚ ਹੋਈ ਜਿਸ ’ਚ ਕਲੱਬ ਦੇ ਸਾਲ 2019-2020 ਲਈ ਸਰਬਸੰਮਤੀ ਨਾਲ ਸੇਵਕ ਸਿੰਘ ਭੰਮ ਪ੍ਰਧਾਨ ਨਿਯੁਕਤ ਕੀਤੇ ਗਏ। ਉਨ੍ਹਾਂ ਦਾ ਨਾਮ ਵਰੁਣ ਬੱਤਾ ਨੇ ਪੇਸ਼ ਕੀਤਾ ਤੇ ਤਾਈਦ ਪ੍ਰਵੀਨ ਕੁਮਾਰ ਬਬਲੀ ਐੱਮ.ਸੀ. ਨੇ ਕੀਤੀ। ਪੈਟਰਨ ਪ੍ਰਵੀਨ ਕੁਮਾਰ ਸਿੰਗਲਾ, ਮੀਤ ਪ੍ਰਧਾਨ ਵਰੁਣ ਬੱਤਾ, ਚੇਅਰਮੈਨ ਪਵਨ ਪਰਿੰਦਾ, ਜਨਰਲ ਸਕੱਤਰ ਰਾਮਪਾਲ ਸਿੰਗਲਾ, ਖਜ਼ਾਨਚੀ ਉਮੇਸ਼ ਸੋਹਲ ਤੇ ਪ੍ਰਚਾਰਕ ਸਕੱਤਰ ਸੋਨੂੰ ਉਪਲ ਚੁਣੇ ਗਏ। ਰਾਮਪਾਲ ਸਿੰਗਲਾ ਨੇ ਪਿਛਲੇ ਦੋ ਸਾਲਾਂ ਦੀ ਪ੍ਰਧਾਨਗੀ ਹੇਠ ਕਲੱਬ ਮੈਂਬਰਾਂ ਦੇ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। 31 ਮਾਰਚ ਤੱਕ ਕਲੱਬ ਦਾ ਸਾਰਾ ਹਿਸਾਬ ਕਿਤਾਬ ਹਾਊਸ ’ਚ ਪੇਸ਼ ਕੀਤਾ ਜਾਵੇਗਾ। ਨਵੇਂ ਬਣੇ ਪ੍ਰਧਾਨ ਸੇਵਕ ਸਿੰਘ ਭੰਮ ਨੇ ਸਾਰੇ ਮੈਂਬਰਾਂ ਤੋਂ ਸਹਿਯੋਗ ਮੰਗਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਮੀਟਿੰਗ ’ਚ ਅਸ਼ਵਨੀ ਟੋਨੀ, ਸੁਰਿੰਦਰ ਕਾਂਸਲ, ਵੇਦ ਪ੍ਰਕਾਸ਼, ਡਿੰਪਲ ਉਪਲੀ, ਗੋਪਾਲ ਪਾਲੀ, ਅਨੀਸ਼ ਬਾਂਸਲ, ਰਾਜਿੰਦਰ ਬਾਂਸਲ ਰਿੰਪੀ, ਰਵੀ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।