ਵਿਦਿਆਰਥਣਾਂ ਨੇ ਕੈਂਪ ਦੌਰਾਨ ਕੀਤੀ ਸਕੂਲ ਦੀ ਸਫਾਈ

Saturday, Mar 23, 2019 - 03:57 AM (IST)

ਵਿਦਿਆਰਥਣਾਂ ਨੇ ਕੈਂਪ ਦੌਰਾਨ ਕੀਤੀ ਸਕੂਲ ਦੀ ਸਫਾਈ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ) ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ ਦੂਸਰੇ ਦਿਨ ਦੀ ਸ਼ੁਰੂਆਤ ਪ੍ਰਿੰਸੀਪਲ ਅਰੁਣ ਗਰਗ ਦੀ ਰਹਿਨੁਮਾਈ ਹੇਠ ਪ੍ਰਾਜੈਕਟ ਇੰਚਾਰਜ ਮਲਕੀਤ ਸਿੰਘ ਦੁਆਰਾ ਵਲੰਟੀਅਰਾਂ ਨਾਲ ਹੋਲੀ ਖੇਡ ਕੇ ਤੇ ਉਨ੍ਹਾਂ ਨੂੰ ਮੁਬਾਰਕਬਾਦ ਦੇ ਕੇ ਮੂੰਹ ਮਿੱਠਾ ਕਰਵਾ ਕੇ ਕੀਤੀ ਗਈ। ਇਸ ਉਪਰੰਤ ਐੱਨ. ਐੱਸ. ਐੱਸ. ਵਲੰਟੀਅਰਾਂ ਦੁਆਰਾ ਸਕੂਲ ਨੂੰ ਹੋਲੀ ਅਤੇ ਕੁਦਰਤ ਦੇ ਰੰਗਾਂ ਵਿਚ ਰੰਗਣ ਲਈ ਵੱਖ-ਵੱਖ ਦਰੱਖਤਾਂ ਨੂੰ ਰੰਗ ਕੀਤਾ ਗਿਆ। ਕੰਧਾਂ ’ਤੇ ਪੇਂਟਿੰਗ ਕੀਤੀ ਗਈ। ਮਾਣਯੋਗ ਓਮ ਪ੍ਰਕਾਸ਼ ਗਾਸੋ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ, ਕੁਦਰਤ ਨਾਲ ਪਿਆਰ ਕਰਨ ਅਤੇ ਦੇਖ-ਭਾਲ ਕਰਨ ਲਈ ਲੈਕਚਰ ਦਿੱਤਾ ਅਤੇ ਪ੍ਰੇਰਿਤ ਕੀਤਾ। ਵਲੰਟੀਅਰਾਂ ਨੇ ਅੱਜ ਵਾਤਾਵਰਣ ਸੰਭਾਲ ਸਬੰਧੀ ਸਕੂਲ ਵਿਖੇ ਪਾਰਕ ਤਿਆਰ ਕੀਤਾ। ਪ੍ਰਾਜੈਕਟ ਇੰਚਾਰਜ ਮਲਕੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਅੱਜ ਦਾ ਕੈਂਪ ਵਿਦਿਆਰਥੀਆਂ ਵਿਚ ਵਾਤਾਵਰਣ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਹੀ ਉਲੀਕਿਆ ਗਿਆ ਸੀ। ਕੈਂਪ ਦੌਰਾਨ ਮੈਡਮ ਨੀਤੂ ਸਿੰਗਲਾ, ਵਿਨਸੀ ਜਿੰਦਲ, ਨਰਿੰਦਰ ਕੌਰ, ਦਲਜੀਤ ਸਿੰਘ, ਰੇਖਾ ਰਾਣੀ ਅਤੇ ਪ੍ਰੋਗਰਾਮ ਅਫਸਰ ਪੰਕਜ ਕੁਮਾਰ ਹਾਜ਼ਰ ਰਹੇ।

Related News