7 ਬੱਚੀਆਂ ਦਾ ਜਨਮ ਦਿਨ ਮਨਾਇਆ

02/15/2019 3:16:22 AM

ਸੰਗਰੂਰ (ਸ਼ਰਮਾ)-ਬਾਲ ਵਿਕਾਸ ਪ੍ਰਾਜੈਕਟ ਅਫਸਰ ਧੂਰੀ ਵੱਲੋਂ ਛੋਟੀਆਂ ਬੱਚੀਆਂ ਦਾ ‘ਬੇਟੀ ਬਚਾਓ ਬੇਟੀ ਪਡ਼੍ਹਾਓ’ ਅਭਿਆਨ ਤਹਿਤ ਸੱਤ ਜਨਮ ਦਿਨ ਮਨਾਏ ਗਏ, ਜਿਸ ’ਚ ਸੁਪ੍ਰਿਆ ਪੁੱਤਰੀ ਰਾਕੇਸ਼ ਕੁਮਾਰ, ਦਿਪਾਂਸ਼ੀ ਪੁੱਤਰੀ ਦਿਨੇਸ਼, ਸਿਮਰਨ ਪੁੱਤਰੀ ਦਲਵਿੰਦਰ ਸਿੰਘ, ਪ੍ਰਿਆਂਸ਼ੀ ਪੁੱਤਰੀ ਸੰਦੀਪ ਕੁਮਾਰ, ਮੰਨਤ ਪੁੱਤਰੀ ਵਿੱਕੀ, ਰੂਪ ਕਮਲ ਪੁੱਤਰੀ ਅਮਨਦੀਪ ਸਿੰਘ, ਸਵੀਟੀ ਪੁੱਤਰੀ ਜੀਤ ਰਾਮ ਦਾ ਜਨਮ ਦਿਨ ਮਨਾਇਆ ਗਿਆ ਤੇ ਸੰਦੇਸ਼ ਦਿੱਤਾ ਗਿਆ ਕਿ ਬੇਟੀਆਂ ਦੇ ਜੰਮਣ ’ਤੇ ਵੀ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ। ਬੇਟੀ ਕਿਸੇ ਵੀ ਖੇਤਰ ਵਿਚ ਬੇਟੇ ਨਾਲੋਂ ਘੱਟ ਨਹੀਂ ਹੈ। ਇਸ ਦੌਰਾਨ ਕਿਰਨਪ੍ਰੀਤ ਕੌਰ, ਸੁਪਰਵਾਈਜ਼ਰ, ਕਰਮਜੀਤ ਕੌਰ, ਸਿਮਰਨ ਕੌਰ, ਰਮਨਦੀਪ ਕੌਰ ਸੀਮਾ, ਕਿਰਨ ਬਾਲਾ ਆਦਿ ਹਾਜ਼ਰ ਸਨ।

Related News