ਸ਼ਹੀਦ ਲਾਲਾ ਲਛਮਣ ਦਾਸ ਸਟਰੀਟ ਦਾ ਬੁਰਾ ਹਾਲ, ਪ੍ਰਬੰਧਕ ਸੁੱਤੇ
Monday, Feb 11, 2019 - 04:26 AM (IST)

ਸੰਗਰੂਰ (ਜੋਸ਼ੀ, ਡਿੰਪਲ)- ਨਗਰ ਪੰਚਾਇਤ ਅਮਰਗਡ਼੍ਹ ’ਚ ਵਰਤਮਾਨ ਸਮੇਂ ’ਚ ਪਾਣੀ ਨਿਕਾਸੀ ਨੂੰ ਲੈ ਕੇ ਬੁਰਾ ਹਾਲ ਚੱਲ ਰਿਹਾ ਹੈ। ਇਸ ਦੇ ਨਾਲ ਪ੍ਰਬੰਧਕਾਂ ਵੱਲੋਂ ਲਾਈਆਂ ਇੰਟਰਲਾਕ ਟਾਈਲਾਂ ਵੀ ਗਲੀਆਂ ’ਚ ਪਾਣੀ ਖਡ਼੍ਹਾ ਹੋਣ ਕਾਰਨ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੇ ਵਾਰਡ ਨੰ. 3 ਦੀ ਸ਼ਹੀਦ ਲਾਲਾ ਲਛਮਣ ਦਾਸ ਸਟਰੀਟ ’ਚ ਪਾਣੀ ਨਿਕਾਸੀ ਦਾ ਬੁਰਾ ਹਾਲ ਹੈ। ਦੁਖੀ ਲੋਕਾਂ ਨੇ ਦੱਸਿਆ ਕਿ ਪਾਣੀ ਨਿਕਾਸੀ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਇਹ ਪਾਣੀ ਖਡ਼੍ਹਾ ਹੈ, ਜਿਸ ਕਾਰਨ ਗਲੀ ’ਚ ਲੱਗੀਆਂ ਇੰਟਰਲਾਕ ਟਾਈਲਾਂ ਵੀ ਬੁਰੀ ਤਰ੍ਹਾਂ ਧੱਸ ਗਈਆਂ ਹਨ ਤੇ ਨਾਲੀਆਂ ਬੰਦ ਪਈਆਂ ਹਨ, ਜਿਸ ਪਾਸੇ ਲੀਡਰਾਂ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਮੁਹੱਲਾ ਵਾਸੀਆਂ ਅਨੁਸਾਰ ਵੱਡੇ ਵ੍ਹੀਕਲਾਂ ਕਾਰਨ ਵੀ ਗਲੀ ’ਚ ਨੁਕਸਾਨ ਹੁੰਦਾ ਹੈ, ਇਸ ਲਈ ਇਨ੍ਹਾਂ ’ਤੇ ਰੋਕ ਲੱਗਣੀ ਚਾਹੀਦੀ ਹੈ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਗਲੀ ਨੂੰ ਠੀਕ ਕਰਵਾਇਆ ਜਾਵੇ ਤੇ ਨਿਕਾਸੀ ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ।