ਸਕੂਲ ਫਾਰ ਡੈਫ ਵਿਖੇ ਭੰਡਾਰਾ ਲਾਇਆ

Monday, Feb 11, 2019 - 04:26 AM (IST)

ਸਕੂਲ ਫਾਰ ਡੈਫ ਵਿਖੇ ਭੰਡਾਰਾ ਲਾਇਆ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)- ਮਾਣਯੋਗ ਵਰਿੰਦਰ ਅਗਰਵਾਲ ਜ਼ਿਲਾ ਸੈਸ਼ਨ ਜੱਜ ਬਰਨਾਲਾ ਵਲੋਂ ਸਕੂਲ ਫਾਰ ਡੈਫ, ਪਵਨ ਸੇਵਾ ਸੰਮਤੀ ਵਿਖੇ ਆਪਣੇ ਪਿਤਾ ਜੀ ਦੀ ਸਾਲਾਨਾ ਬਰਸੀ ’ਤੇ ਭੰਡਾਰਾ ਲਵਾਇਆ ਗਿਆ। ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਅਨੁਰਾਧਾ ਅਗਰਵਾਲ ਨੇ ਵੀ ਉਚੇਚੇ ਤੌਰ ’ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸਕੂਲ ਵਿਜਿਟ ਕਰਦੇ ਸਮੇਂ ਜੱਜ ਸਾਹਿਬ ਨੇ ਬੱਚਿਆਂ ਦੀਆਂ ਅਨੇਕਾਂ ਗਤੀਵਿਧੀਆਂ ਨੂੰ ਵੇਖਦੇ ਹੋਏ ਪ੍ਰਿੰਸੀਪਲ ਸਕੂਲ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਕੀਤਾ। ਇਸ ਮੌਕੇ ਤੇ ਪ੍ਰਧਾਨ ਬਸੰਤ ਗੋਇਲ, ਰਾਕੇਸ਼ ਕਾਂਸਲ, ਵਰੁਣ ਬੱਤਾ, ਮਹੇਸ਼ ਬਿੰਨੀ, ਸੰਦੀਪ ਨੀਸ਼ੂ, ਜਨਕ ਰਾਜ, ਪ੍ਰਿੰਸੀਪਲ ਦੀਪਤੀ ਸ਼ਰਮਾ ਅਤੇ ਸਮੂਹ ਸਟਾਫ ਨੇ ਧੰਨਵਾਦ ਕੀਤਾ।

Related News