ਭਾਈ ਜੈਵਿੰਦਰ ਸਿੰਘ ਚੀਮਾ ਸਾਹਿਬ ਦੀ ਮਾਤਾ ਦਾ ਦਿਹਾਂਤ

Thursday, Feb 07, 2019 - 04:29 AM (IST)

ਭਾਈ ਜੈਵਿੰਦਰ ਸਿੰਘ ਚੀਮਾ ਸਾਹਿਬ ਦੀ ਮਾਤਾ ਦਾ ਦਿਹਾਂਤ
ਸੰਗਰੂਰ (ਬੇਦੀ®®)—ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਚੀਮਾ ਸਾਹਿਬ (ਸੰਗਰੂਰ) ਦੇ ਮੁੱਖ ਸੇਵਾਦਾਰ ਭਾਈ ਜੈਵਿੰਦਰ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਸ ਮੌਕੇ ਸੰਤਾਂ—ਮਹਾਪੁਰਸ਼ਾਂ, ਧਾਰਮਕ, ਸਮਾਜਕ ਅਤੇ ਰਾਜਨੀਤਕ ਸ਼ਖਸੀਅਤਾਂ ਵਿਚੋਂ ਬਾਬਾ ਸਰਬਜੋਤ ਸਿੰਘ ਜੀ ਬੇਦੀ, ਸੰਤ ਬਾਬਾ ਛੋਟਾ ਸਿੰਘ ਜੀ ਬੁੰਗਾ ਮਸਤੂਆਣਾ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲੇ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ, ਗਿਆਨੀ ਨਛੱਤਰ ਸਿੰਘ ਜੀ ਸੰਪ੍ਰਦਾਇ ਭਿੰਡਰਾਂ, ਭਾਈ ਬਲਜੀਤ ਸਿੰਘ ਜੀ ਬਠਿੰਡਾ, ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਸਿਰਸਾ, ਸੰਤ ਬਾਬਾ ਜਸਵੰਤ ਸਿੰਘ ਜੀ ਜੋਤੀ ਸਰੂਪ, ਸੰਤ ਬਾਬਾ ਹਰਬੇਅੰਤ ਸਿੰਘ ਗੁ. ਮਾਤਾ ਭੋਲੀ ਕੌਰ, ਸੰਤ ਸੁਰਜੀਤ ਸਿੰਘ ਅੰਗੀਠਾ ਸਾਹਿਬ, ਬਾਬਾ ਫੌਜਾ ਕੋਟਦੁੰਨਾ, ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐੱਸ.ਜੀ.ਪੀ.ਸੀ, ਪਰਮਿੰਦਰ ਸਿੰਘ ਢੀਂਡਸਾ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ ਜ਼ਿਲਾ ਪ੍ਰਧਾਨ ਕਾਂਗਰਸ, ਕਾਂਗਰਸੀ ਸਪੋਕਸਪਰਸਨ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ, ਰਜਿੰਦਰ ਦੀਪਾ ਸੀਨੀਅਰ ਅਕਾਲੀ ਆਗੂ, ਸੰਤ ਅਤਰ ਸਿੰਘ ਪ੍ਰੈੱਸ ਕਲੱਬ ਚੀਮਾ, ਚੇਅਰਮੈਨ ਰਵਿੰਦਰ ਬਾਂਸਲ, ਜੋਗਿੰਦਰ ਸਿੰਘ ਕਰਨਾਲ ਵਾਲੇ, ਅਵਤਾਰ ਸਿੰਘ ਤਾਰੀ ਪ੍ਰਧਾਨ ਨਗਰ ਪੰਚਾਇਤ, ਸਤਿਗੁਰ ਸਿੰਘ ਵਾਲੀਆ ਐੱਮ. ਸੀ., ਨਰਿੰਦਰ ਸਿੰਘ ਚਹਿਲ, ਬਹਾਦਰ ਸਿੰਘ ਸੰਧੂ, ਬਲਵੀਰ ਵਿਸਕੀ ਐੱਮ.ਸੀ, ਰੇਸ਼ਮ ਸਿੰਘ ਐੱਮ.ਸੀ, ਜਗਸੀਰ ਚੰਦ ਐੱਮ.ਸੀ, ਸੁੱਖਾ ਵਾਲੀਆ, ਦਰਸ਼ਨ ਸਿੰਘ ਅਤੇ ਕਾਕਾ ਧਾਲੀਵਾਲ ਬਾਬਾ ਭੋਲਾ ਗਿਰ ਕਲੱਬ ਚੀਮਾ, ਹਰਦੇਵ ਸਿੰਘ ਧੰਦੀਵਾਲ ਪ੍ਰਧਾਨ ਸੰਤ ਅਤਰ ਸਿੰਘ ਵੈੱਲਫੇਅਰ ਕਲੱਬ ਝਾਡ਼ੋਂ, ਸਰਪੰਚ ਮੇਵਾ ਸਿੰਘ ਤੋਲਾਵਾਲ, ਮਲਕੀਤ ਸਿੰਘ ਤੋਲਾਵਾਲ, ਸਰਪੰਚ ਸ਼ੇਰ ਸਿੰਘ ਝਾਡ਼ੋਂ, ਸਰਪੰਚ ਬਲਵਿੰਦਰ ਸਿੰਘ ਸ਼ਾਹਪੁਰ, ਸਰਪੰਚ ਪ੍ਰਗਟ ਸਿੰਘ ਸ਼ੇਰੋਂ ਪਰਿਵਾਰ ਨੂੰ ਭਾਣੇ ’ਚ ਰਹਿ ਕੇ ਗੁਰੂ ਦਾ ਉਪਦੇਸ਼ ਮੰਨਣ ਦਾ ਸੰਦੇਸ਼ ਦਿੱਤਾ।

Related News